PunjabTop News

ਕਤਲ ਮਗਰੋਂ ਨੀਲੇ ਡਰੰਮ ‘ਚ ਪਾ ਕੇ ਸੁੱਟੀ ਲਾਸ਼! ਪੁਲਸ ਨੇ ਕੀਤੇ ਸਨਸਨੀਖੇਜ਼ ਖ਼ੁਲਾਸ

ਕੁਝ ਦਿਨ ਪਹਿਲਾਂ ਨੀਲੇ ਡਰੰਮ ’ਚ ਮਿਲੀ ਲੜਕੀ ਦੀ ਲਾਸ਼ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਅਤੇ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮਰਾਓ ਦੀ ਅਗਵਾਈ ਹੇਠ ਸਾਂਝੇ ਆਪ੍ਰੇਸ਼ਨ ਦੌਰਾਨ ਸੁਲਝਾ ਲਿਆ ਗਿਆ ਹੈ। ਪੁਲਸ ਨੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕਾ ਨੇਹਾ ਦੇ ਆਸ਼ਕ ਵਿਰਾਟ ਕਸ਼ਯਪ ਵਾਸੀ ਸੁਖਰਾਮ ਕਾਲੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਸ ਨੂੰ ਬੀਤੀ 26 ਮਈ ਨੂੰ ਕੂੜੇ ਦੇ ਢੇਰ ਕੋਲੋਂ ਇਕ ਨੀਲੇ ਰੰਗ ਦੇ ਡਰੰਮ ’ਚੋਂ ਨੇਹਾ ਵਾਸੀ ਗੋਪਾਲ ਕਾਲੋਨੀ ਨਾਮ ਦੀ ਲੜਕੀ ਦੀ ਲਾਸ਼ ਬਰਾਮਦ ਹੋਈ ਸੀ। ਇਸ ਸਬੰਧੀ ਇਕ ਕੂੜਾ ਚੁੱਕਣ ਵਾਲੇ ਸ਼ੰਕਰ ਨਾਮ ਦੇ ਵਿਅਕਤੀ ਵੱਲੋਂ ਸੂਚਨਾ ਦਿੱਤੀ ਗਈ ਸੀ, ਜਦੋਂ ਉਸ ਨੇ ਡੀ. ਸੀ.ਡਬਲਯੂ. ਪੁਲ ਦੇ ਪਾਸ ਇਕ ਨੀਲੇ ਰੰਗ ਦੇ ਡਰੰਮ ’ਚ ਲਾਸ਼ ਦੇਖੀ। ਜਾਣਕਾਰੀ ਮਿਲਦੇ ਹੀ ਐੱਸ. ਐੱਸ. ਪੀ. ਵਰੁਣ ਸ਼ਰਮਾ, ਡੀ.ਐੱਸ.ਪੀ. ਇਨਵੈਸਟੀਗੇਸ਼ਨ ਸੁਖਅੰਮ੍ਰਿਤ ਸਿੰਘ ਰੰਧਾਵਾ ਅਤੇ ਡੀ. ਐੱਸ. ਪੀ. ਜੰਗਜੀਤ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਤੁਰੰਤ ਕਾਰਵਾਈ ਅਮਲ ’ਚ ਲਿਆਂਦੀ ਗਈ।

ਪੁਲਸ ਨੇ ਮ੍ਰਿਤਕ ਲੜਕੀ ਦੇ ਵਾਰਸਾਂ ਦਾ ਸੁਰਾਗ ਲਗਾ ਕੇ ਉਸ ਦੇ ਭਰਾ ਬਬਲੂ ਸ਼ੇਖਰ ਪੁੱਤਰ ਚੰਦਰਸ਼ੇਖਰ ਵਾਸੀ ਪਿੰਡ ਤੇ ਥਾਣਾ ਸਰੈਣ ਜ਼ਿਲਾ ਜੈਨਪੁਰ ਨੇੜੇ ਬਨਾਰਸ (ਯੂ. ਪੀ.), ਹਾਲ ਵਾਸੀ ਗੋਪਾਲ ਕਾਲੋਨੀ ਪਟਿਆਲਾ ਦੇ ਬਿਆਨਾਂ ’ਤੇ ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਵਾਂ 103 ਅਤੇ 238 ਤਹਿਤ ਥਾਣਾ ਅਰਬਨ ਅਸਟੇਟ ਪਟਿਆਲਾ ’ਚ ਕੇਸ ਦਰਜ ਕੀਤਾ। ਐੱਸ. ਪੀ. ਸਿਟੀ ਚੀਮਾ ਨੇ ਦੱਸਿਆ ਕਿ ਮੁਕੱਦਮੇ ਨੂੰ ਟ੍ਰੇਸ ਕਰਨ ਲਈ ਸੀ. ਸੀ. ਟੀ. ਵੀ. ਕੈਮਰੇ, ਕਾਲ ਡਿਟੇਲਾਂ, ਟਾਵਰ ਲੋਕੇਸ਼ਨਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਲਈ ਗਈ। ਪੁਲਸ ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਕੇ ਮੁਲਜ਼ਮ ਵਿਰਾਟ ਕਸ਼ਯਪ ਨੂੰ ਸੁਖਰਾਮ ਕਾਲੋਨੀ ਤੋਂ ਗ੍ਰਿਫ਼ਤਾਰ ਕਰ ਲਿਆ।

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਨੇਹਾ ਅਤੇ ਵਿਰਾਟ ਕਸ਼ਯਪ ਕਰੀਬ ਡੇਢ ਸਾਲ ਤੋਂ ਰਿਲੇਸ਼ਨਸ਼ਿਪ ’ਚ ਸਨ। ਨੇਹਾ ਲਗਾਤਾਰ ਵਿਆਹ ਕਰਵਾਉਣ ਲਈ ਦਬਾਅ ਪਾ ਰਹੀ ਸੀ। ਬੀਤੀ 25 ਮਈ ਦੀ ਰਾਤ ਨੂੰ ਕਰੀਬ 10:00 ਵਜੇ ਦੋਵਾਂ ਦਾ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਤੈਸ਼ ’ਚ ਆ ਕੇ ਵਿਰਾਟ ਕਸ਼ਯਪ ਨੇ ਨੇਹਾ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਉਸ ਨੇ ਲਾਸ਼ ਨੂੰ ਇਕ ਨੀਲੇ ਰੰਗ ਦੇ ਡਰੰਮ ’ਚ ਪਾਇਆ ਅਤੇ ਵਾਹਨ ਰਾਹੀਂ ਉਸ ਨੂੰ ਡੀ.ਸੀ.ਡਬਲਯੂ. ਪੁਲ ਦੇ ਨੇੜੇ ਸੁੱਟ ਕੇ ਫ਼ਰਾਰ ਹੋ ਗਿਆ ਸੀ। ਇਸ ਮੌਕੇ ਡੀ. ਐੱਸ. ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ.ਐੱਸ.ਪੀ. ਜੰਗਜੀਤ ਸਿੰਘ ਰੰਧਾਵਾ, ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button