ਔਰਤਾਂ ਦੀ ਸੁਰੱਖਿਆ ਵੱਲ ਵੱਡਾ ਕਦਮ, ਪੁਲਿਸ ਨੇ ‘ਸ਼ਕਤੀ ਐਪ’ ਕੀਤੀ ਲਾਂਚ (ਵੀਡੀਓ)
ਜਲੰਧਰ : ਹੈਦਰਾਬਾਦ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਤੋਂ ਬਾਅਦ ਦੇਸ਼ ‘ਚ ਔਰਤਾਂ ਦੀ ਸੁਰੱਖਿਆ ‘ਤੇ ਇਕ ਵਾਰ ਮੁੜ ਤੋਂ ਸਵਾਲ ਉੱਠਣ ਲੱਗੇ ਹਨ ਤਾਂ ਸੂਬਿਆਂ ‘ਚ ਸਰਕਾਰ ਤੇ ਪੁਲਿਸ ਹਰਕਤ ‘ਚ ਆਈ ਹੈ। ਰਾਤ ਵੇਲੇ ਔਰਤਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਪੰਜਾਬ ਸਰਕਾਰ ਵੱਲੋਂ ਵੀ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।
Read Also ਹੈਦਰਾਬਾਦ ‘ਚ ਮਹਿਲਾ ਡਾਕਟਰ ਦੇ ਨਾਲ ਰੇਪ ਤੇ ਮਰਡਰ ਕਰਨ ਵਾਲੇ ਸਾਰੇ ਦੋਸ਼ੀਆਂ ਦਾ ਐਨਕਾਊਂਟਰ (ਵੀਡੀਓ)
ਜਿਸ ‘ਤੇ ਪੰਜਾਬ ‘ਚ ਰਾਤ 9 ਵਜੇ ਤੋਂ ਸਵੇੇਰੇ 6 ਵਜੇ ਤੱਕ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਲੰਧਰ ਪੁਲਿਸ ਵੱਲੋਂ ਸ਼ਕਤੀ ਐਪ ਲਾਂਚ ਕੀਤੀ ਗਈ ਹੈ। ਕੰਟਰੋਲ ਰੂਮ ਇੰਚਾਰਜ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ਼ ਐਪ ਚੈੱਕ ਕਰਨ ਲਈ ਔਰਤਾਂ ਵੱਲੋਂ ਕਾੱਲਸ ਆ ਰਹੀਆਂ ਹਨ।
ਲੋੜ ਹੈ ਕਿ ਔਰਤਾਂ ਇਸ ਪ੍ਰਤੀ ਜਾਗਰੂਕ ਹੋਣ ਤੇ ਇਸ ਐਪ ਦਾ ਲਾਹਾ ਲੈਣ। ਸਰਕਾਰ ਤੇ ਪੁਲਿਸ ਦੇ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਪਰ ਨਤੀਜੇ ਦੱਸਣਗੇ ਕਿ ਇਹ ਐਪ ਕਿੰਨੀ ਨੂੰ ਲਾਹੇਵੰਦ ਸਿੱਧ ਹੁੰਦੀ ਹੈ ਤੇ ਔਰਤਾਂ `ਤੇ ਹੁੰਦੇ ਜ਼ੁਰਮ `ਤੇ ਕੰਟਰੋਲ ਕਰਨ ਲਈ ਪੁਲਿਸ ਹੋਰ ਕੀ ਕਦਮ ਚੁੱਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.