PunjabTop News

 ਐੱਨ.ਆਰ.ਆਈ. ਲਾੜਾ ਆਪਣੀ ਪਤਨੀ ਨੂੰ ਭਾਰਤ ‘ਚ ਹੀ ਛੱਡ ਕੈਨੇਡਾ ਭੱਜਿਆ

ਮੋਹਾਲੀ ਤੋਂ ਧੋਖਾਧੜੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਐੱਨ.ਆਰ.ਆਈ. ਲਾੜਾ ਆਪਣੀ ਪਤਨੀ ਨੂੰ ਭਾਰਤ ਵਿਚ ਹੀ ਛੱਡ ਕੇ ਕੈਨੇਡਾ ਭੱਜ ਗਿਆ। ਪੀੜਤ ਮੁਟਿਆਰ ਮੁਤਾਬਕ, ਉਸ ਨੂੰ ਕੈਨੇਡਾ ਵਿਚ ਵਸਾਉਣ ਦੇ ਸੁਪਨੇ ਦਿਖਾ ਕੇ ਵਿਆਹ ਕੀਤਾ ਗਿਆ ਸੀ, ਪਰ ਵਿਆਹ ਤੋਂ ਤੁਰੰਤ ਬਾਅਦ ਹੀ ਪਤੀ ਅਤੇ ਉਸ ਦੇ ਪਰਿਵਾਰ ਨੇ ਨਕਦੀ, ਲਗਜ਼ਰੀ ਕਾਰ ਅਤੇ ਮਹਿੰਗੇ ਸਾਮਾਨ ਦੀ ਮੰਗ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ, ਨਗਮਾ ਦਾ ਵਿਆਹ ਫਰਵਰੀ 2024 ‘ਚ ਮੋਹਾਲੀ ਵਿਖੇ ਮੁਸਲਿਮ ਰੀਤੀ-ਰਿਵਾਜ਼ਾਂ ਅਨੁਸਾਰ ਆਮਿਰ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਲੜਕੇ ਵਾਲਿਆਂ ਨੇ ਭਰੋਸਾ ਦਿੱਤਾ ਸੀ ਕਿ ਆਮਿਰ ਕੈਨੇਡਾ ਵਿਚ ਸੈਟਲ ਹੈ ਅਤੇ ਵਿਆਹ ਦੇ ਕੁਝ ਹਫ਼ਤਿਆਂ ਦੇ ਅੰਦਰ ਹੀ ਨਗਮਾ ਨੂੰ ਵੀ ਉੱਥੇ ਬੁਲਾ ਲਵੇਗਾ। ਨਗਮਾ ਦੇ ਪਰਿਵਾਰ ਨੇ ਆਪਣੀ ਹੈਸੀਅਤ ਤੋਂ ਵੱਧ ਖਰਚ ਕਰਦਿਆਂ ਗਹਿਣੇ, ਨਕਦੀ ਅਤੇ ਮਹਿੰਗੇ ਤੋਹਫ਼ੇ ਦਿੱਤੇ, ਪਰ ਸਹੁਰਾ ਪਰਿਵਾਰ ਫਿਰ ਵੀ ਖੁਸ਼ ਨਹੀਂ ਸੀ।
ਪੀੜਤਾ ਨੇ ਦੱਸਿਆ ਕਿ ਉਸ ਦੀ ਸੱਸ ਵੱਲੋਂ ਉਸ ਨੂੰ ਲਗਾਤਾਰ ਤਾਅਨੇ ਦਿੱਤੇ ਜਾਂਦੇ ਸਨ ਕਿ ਐੱਨ.ਆਰ.ਆਈ. ਲਾੜਾ ਹੋਣ ਦੇ ਨਾਤੇ ਵਿਆਹ ਕਿਸੇ ਫਾਈਵ ਸਟਾਰ ਹੋਟਲ ਵਿਚ ਹੋਣਾ ਚਾਹੀਦਾ ਸੀ ਅਤੇ ਵਿਆਹ ਦਾ ਬਜਟ 1 ਕਰੋੜ ਰੁਪਏ ਤੋਂ ਵੱਧ ਹੋਣਾ ਚਾਹੀਦਾ ਸੀ। ਵਿਰੋਧ ਕਰਨ ‘ਤੇ ਲੜਕੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਸਾਰੇ ਗਹਿਣੇ ਕਬਜ਼ੇ ਵਿਚ ਲੈ ਲਏ ਗਏ। ਇਸ ਤੋਂ ਬਾਅਦ ਪਤੀ ਉਸ ਨੂੰ ਭਾਰਤ ਵਿਚ ਹੀ ਛੱਡ ਕੇ ਵਾਪਸ ਕੈਨੇਡਾ ਚਲਾ ਗਿਆ। ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮੋਹਾਲੀ ਪੁਲਿਸ ਨੇ ਐੱਨ.ਆਰ.ਆਈ. ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button