Breaking NewsIndiaNewsPoliticsPunjab

ਐਸਆਈਟੀ ਦੇ ਘੇਰੇ ‘ਚ’ ਆ ਸਕਦੇ ਨੇ ਸੁਮੇਧ ਸੈਣੀ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਪੁਲਿਸ ਗੋਲੀ ਕਾਂਡ ਮਾਮਲਿਆਂ ਲਈ ਬਣਾਈ ਗਈ ਐਸ ਆਈ ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਤੋਂ ਬਾਅਦ ਹੁਣ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਕੋਲੋਂ ਪੁੱਛਤਾਛ ਕਰ ਸਕਦੀ ਹੈ ।ਪੁਲਿਸ ਸੂਤਰਾਂ ਅਨੁਸਾਰ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਦੋਵੇਂ ਬਾਦਲਾਂ ਤੇ ਅਕਸ਼ੈ ਕੁਮਾਰ ਕੋਲੋਂ ਕੀਤੀ ਗਈ ਪੁੱਛਤਾਛ ‘ਚ ਉਹ ਕਿਸੇ ਕੋਲੋਂ ਕੁਝ ਵੀ ਪਤਾ ਲਗਾਉਣ ‘ਚ ਨਾਕਾਮ ਰਹੀ ਹੈ ।

Read Also ਲਓ ਜੀ ਕਸੂਤੇ ਫਸੇ ਪ੍ਰਕਾਸ਼ ਸਿੰਘ ਬਾਦਲ ! (ਵੀਡੀਓ)

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮਾਹਿਰਾਂ ਅਨੁਸਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ‘ਚ ਸਿਰਫ ਗੋਲੀ ਚਲਾਉਣ ਵਾਲੇ ਅਧਿਕਾਰੀਆਂ ਦੇ ਨਾਮ ਹੀ ਦਰਜ਼ ਕੀਤੇ ਸਨ, ਪਰ ਉਹ ਗੋਲੀ ਕਿਸਦੇ ਕਹਿਣ ‘ਤੇ ਚਲਾਈ ਸੀ ਇਹ ਅੱਜ ਤੱਕ ਸਪਸ਼ਟ ਨਹੀਂ ਹੋ ਸਕਿਆ । ਹਾਂ ਇੰਨਾ ਜਰੂਰ ਹੈ ਕਿ ਇਸ ਰਿਪੋਰਟ ‘ਚ ਇਹ ਜਰੂਰ ਕਿਹਾ ਗਿਆ ਸੀ ਕਿ ਗੋਲੀ ਚਲਾਉਣ ਵਾਲੀ ਘਟਨਾ ਤੋਂ ਇੱਕ ਰਾਤ ਪਹਿਲਾਂ ਸਮੇ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਵੇਲੇ ਦੇ ਡੀ ਜੀ ਪੀ ਸੁਮੇਧ ਸੈਣੀ ਦਰਮਿਆਨ ਫੋਨ ਤੇ ਲਗਾਤਾਰ ਰਾਬਤਾ ਬਣਿਆ ਰਿਹਾ ਸੀ ।

 

ਇੱਧਰ ਦੂਜੇ ਪਾਸੇ ਐਸ ਆਈ ਟੀ ਦੀ ਜਾਂਚ ਮੌਕੇ ਜਿਥੇ ਵੱਡੇ ਬਾਦਲ ਨੇ ਇਹ ਕਹਿ ਕੇ ਪਿੱਛਾ ਛੁਡਾ ਲਿਆ ਕਿ ਗੋਲੀ ਚਲਾਉਣ ਦੇ ਹੁਕਮ ਉਹਨਾਂ ਨੇ ਨਹੀਂ ਦਿੱਤੇ ਉਥੇ ਛੋਟੇ ਬਾਦਲ ਦਾ ਕਹਿਣਾ ਸੀ ਕਿ ਉਹ ਘਟਨਾਂ ਮੌਕੇ ਸੂਬੇ ‘ਚੋ’ ਹੀ ਬਾਹਰ ਸਨ । ਅਜਿਹੇ ਵਿੱਚ ਹੁਣ ਐਸਆਈਟੀ ਕੋਲ ਸੱਚਾਈ ਦਾ ਪਤਾ ਲਗਾਉਣ ਲਈ ਇੱਕੋ ਜਰਿਆ ਬਚਦਾ ਹੈ ਕਿ ਉਹ ਸੁਮੇਧ ਸੈਣੀ ਨੂੰ ਇਸ ਜਾਂਚ ਚ ਸ਼ਾਮਲ ਕਰਕੇ ਪੁੱਛੇ ਕਿ ਜੇ ਗੋਲੀ ਚਲਾਉਣ ਦੇ ਹੁਕਮ ਸੂਬੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੋਵਾਂ ਨੇ ਨਹੀਂ ਦਿੱਤੇ ਤਾਂ ਫਿਰ ਕਿਸ ਨੇ ਦਿੱਤੇ ਹਨ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button