InternationalTop News

ਐਲੋਨ ਮਸਕ ਦੁਆਰਾ ਟਵਿੱਟਰ ਚੋਂ ਮੁਲਾਜ਼ਮ ਕੱਢਣੇ ਜਾਰੀ, ਗਰਭਵਤੀ ਔਰਤ ਐਲੋਨ ਖਿਲਾਫ਼ ਜਾਵੇਗੀ ਅਦਾਲਤ

ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੂੰ ਖਰੀਦਣ ਤੋਂ ਬਾਅਦ ਐਲੋਨ ਮਸਕ ਦੁਆਰਾ ਕੰਪਨੀ ਦੇ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਭਾਰਤ ਵਿਚ 90 ਫੀਸਦੀ ਮੁਲਾਜ਼ਮਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਦੌਰਾਨ ਇਕ ਗਰਭਵਤੀ ਮਹਿਲਾ ਕਰਮਚਾਰੀ ਨੇ ਟਵੀਟ ਜ਼ਰੀਏ ਐਲੋਨ ਮਸਕ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ ਔਰਤ ਦਾ ਨਾਂ ਸ਼ੈਨਨ ਲੂ ਹੈ। ਉਹ ਟਵਿਟਰ ‘ਤੇ ਡਾਟਾ ਸਾਇੰਸ ਮੈਨੇਜਰ ਦੇ ਅਹੁਦੇ ‘ਤੇ ਸੀ। ਪਿਛਲੇ ਸ਼ੁੱਕਰਵਾਰ ਨੂੰ ਕੰਪਨੀ ਨੇ ਦੁਨੀਆ ਭਰ ‘ਚ 3700 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਹਨਾਂ ਵਿਚ ਸ਼ੈਨੇਨ ਲੂ ਵੀ ਸ਼ਾਮਲ ਸੀ। ਇਕ ਰਿਪੋਰਟ ਮੁਤਾਬਕ ਸ਼ੈਨੇਨ ਲੂ ਇਸ ਸਾਲ ਜਨਵਰੀ ‘ਚ ਟਵਿਟਰ ‘ਤੇ ਆਈ ਸੀ।ਇਸ ਤੋਂ ਇਲਾਵਾ ਇਕ ਹੋਰ ਗਰਭਵਤੀ ਰਾਚੇਲ ਬੌਨ ਵੀ ਟਵਿਟਰ ਛਾਂਟੀ ਦਾ ਸ਼ਿਕਾਰ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button