Breaking NewsD5 specialEntertainmentIndiaNewsPunjab

ਐਲੀ ਮਾਂਗਟ ‘ਤੇ ਇਕ ਹੋਰ ਪਰਚਾ, ਦੋਸਤ ਦੀ ਪਾਰਟੀ ‘ਚ ਚਲਾਈ ਗੋਲੀ

ਪੰਜਾਬੀ ਗਾਇਕ ਐਲੀ ਮਾਂਗਟ ਇਕ ਵਾਰ ਫੇਰ ਤੋਂ ਵਿਵਾਦਾਂ ‘ਚ ਘਿਰ ਗਏ ਹਨ | ਐਲੀ ਮਾਂਗਟ ਦੇ ਖ਼ਿਲਾਫ਼ ਪੰਜਾਬ ਪੁਲਿਸ ਨੇ ਇਕ ਹੋਰ ਪਰਚਾ ਕੱਟ ਦਿੱਤਾ ਹੈ | ਦਰਅਸਲ ਆਪਣੇ ਦੋਸਤ ਦੀ ਬਰਥਡੇਅ ਪਾਰਟੀ ‘ਚ ਐਲੀ ਮਾਂਗਟ ਨੇ ਹਵਾਈ ਫਾਇਰ ਕੀਤੇ ਸਨ | ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਗਈ | ਅਤੇ ਹੁਣ ਐਲੀ ਮਾਂਗਟ ‘ਤੇ ਸਾਹਨੇਵਾਲ ਪੁਲਿਸ ਨੇ ਪਰਚਾ ਕਰ ਦਿੱਤਾ ਹੈ | ਦੁਰਾਹਾ ਨਜ਼ਦੀਕ ਪਿੰਡ ਰਾਮਪੁਰ ‘ਚ ਵਾਪਰੀ ਇਸ ਘਟਨਾ ‘ਤੇ ਪੁਲਿਸ ਨੇ ਗਾਇਕ ਐਲੀ ਮਾਂਗਟ, ਪਿੰਡ ਧਰੋੜ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਤੇ ਗੁਰਬੰਤ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਗੁਰਬੰਤ ਸਿੰਘ ਨੂੰ ਬਾਰਾਂ ਬੋਰ ਦੀ ਰਾਈਫਲ ਤੇ ਨੌਂ ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰ ਲਿਆ ਹੈ।

ਇਸਨੂੰ ਵੀ ਦੇਖੋ….. Jagmeet Singh ਨੂੰ ਵੱਡਾ ਝਟਕਾ, Justin Trudeau ਨੇ ਦਿੱਤਾ ਧੋਖਾ!

ਪੁਲਿਸ ਨੇ ਮੁਲਜ਼ਮ ਗੁਰਬੰਤ ਸਿੰਘ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਰਾਈਫਲ ਤੇ ਕਾਰਤੂਸਾਂ ਨੂੰ ਨਹਿਰ ‘ਚ ਸੁੱਟਣ ਜਾ ਰਿਹਾ ਸੀ।ਇਸ ਮਾਮਲੇ ‘ਚ ਭੁਪਿੰਦਰ ਸਿੰਘ ਤੇ ਐਲੀ ਮਾਂਗਟ ਦੀ ਤਲਾਸ਼ ਕੀਤੀ ਜਾ ਰਹੀ ਹੈ | ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਰੰਧਾਵਾ ਬ੍ਰਦਰਜ਼ ਨਾਲ ਐਲੀ ਮਾਂਗਟ ਦੀ ਤਕਰਾਰ ਹੋਈ ਸੀ | ਜਿਸ ਕਾਰਨ ਐਲੀ ਨੂੰ ਜੇਲ੍ਹ ਵੀ ਜਾਣਾ ਪਿਆ ਸੀ | ਉਸ ਮਸਲੇ ‘ਚ ਪੁਲਿਸ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਸਨ | ਪਰ ਹੁਣ ਕਾਨੂੰਨ ਦੀ ਉਲੰਘਣਾ ਕਰਦਿਆਂ ਐਲੀ ਮਾਂਗਟ ਨੇ ਹਵਾਈ ਫ਼ਾਇਰ ਕੀਤੇ ਅਤੇ ਨਵੀਂ ਮੁਸੀਬਤ ਸਹੇੜ ਲਈ ਹੈ |

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button