Breaking NewsD5 specialIndiaNewsPoliticsTop News

‘ਕਾਲੇ ਕਾਨੂੰਨਾਂ’ ਨੂੰ ਖ਼ਤਮ ਕਿਉਂ ਨਹੀਂ ਕਰਦੇ PM Modi : Congress

ਨਵੀਂ ਦਿੱਲੀ :  ਕਾਂਗਰਸ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ‘ਚ ਸਰਕਾਰ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਡੇਢ  ਸਾਲ ਲਈ ਸਸਪੈਂਡ ਕਰਨ ਦੀ ਪੇਸ਼ਕਸ਼ ਨੂੰ ਲੈ ਕੇ ਬੁੱਧਵਾਰ ਨੂੰ ਉਸ ‘ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਪ੍ਰਧਾਨ ਨਮੰਤਰੀ ਨਰਿੰਦਰ ਮੋਦੀ ਤਿੰਨੇ ‘ਕਾਲੇ ਕਾਨੂੰਨਾਂ’ ਨੂੰ ਖਤਮ ਕਿਉਂ ਨਹੀਂ ਕਰਦੇ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘‘ਮੋਦੀ ਜੀ, ਤੁਸੀਂ ਅਤੇ ਤੁਹਾਡੇ ਮੰਤਰੀ ! ਵਰਗਲਾਉਣ ਨਾ।  ਤਿੰਨੇ ਕਾਲੇ ਕਾਨੂੰਨਾਂ ਨੂੰ ਡੇਢ ਸਾਲ ਲਈ ਸਸਪੈਂਡ ਕਰਨ ਨਾਲ ਕੀ ਹੋਵੇਗਾ ? ਤੁਸੀ ਇਨ੍ਹਾਂ ਤਿੰਨੇ ਕਾਨੂੰਨਾਂ ਨੂੰ ਖ਼ਤਮ ਕਿਉਂ ਨਹੀਂ ਕਰਦੇ? ਇਹ ਕਿਹੋ ਜਿਹਾ ਹੰਕਾਰ ਹੈ?  ਸੰਘਰਸ਼ ਕਰ ਰਹੇ ਸਾਰੇ ਅੰਨਦਾਤਾਵਾਂ ਦੇ ਜਜ਼ਬੇ ਨੂੰ ਸਲਾਮ। ਜਿੱਤੇਗਾ ਕਿਸਾਨ ! ’’

🔴LIVE |ਸਵੇਰੇ ਹੀ ਵੱਡੀ ਖ਼ਬਰ, ਝੁਕਣ ਨੂੰ ਤਿਆਰ ਕੇਂਦਰ? ਅੱਧੀ ਰਾਤ ਨੂੰ ਮੰਨੀ ਕਿਸਾਨਾਂ ਦੀ ਗੱਲ! ਖੁਸ਼ ਹੋਏ ਕਿਸਾਨ?

ਜ਼ਿਕਰਯੋਗ ਹੈ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਲੱਗਭੱਗ ਦੋ ਮਹੀਨਿਆ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਇੱਕ ਕੋਸ਼ਿਸ਼ ਦੇ ਤਹਿਤ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਇਨ੍ਹਾਂ ਕਾਨੂੰਨਾਂ ਨੂੰ ਇੱਕ ਤੋਂ ਡੇਢ ਸਾਲ ਤੱਕ ਸਸਪੈਂਡ ਰੱਖਣ ਅਤੇ ਹੱਲ ਦਾ ਰਸਤਾ ਲੱਭਣ ਲਈ ਇੱਕ ਕਮੇਟੀ ਦੇ ਗਠਨ ਦਾ ਪ੍ਰਸਤਾਵ ਰੱਖਿਆ। ਕਿਸਾਨ ਆਗੂਆਂ ਨੇ ਸਰਕਾਰ ਦੇ ਇਸ ਪ੍ਰਸਤਾਵ ਨੂੰ ਤੁਰੰਤ ਸਵੀਕਾਰ ਨਹੀਂ ਕੀਤਾ ਪਰ ਕਿਹਾ ਕਿ ਉਹ ਆਪਸੀ ਚਰਚਾ ਤੋਂ ਬਾਅਦ ਸਰਕਾਰ ਦੇ ਸਾਹਮਣੇ ਆਪਣੀ ਰਾਏ ਰੱਖਣਗੇ।  ਹੁਣ 11ਵੇਂ ਦੌਰ ਦੀ ਬੈਠਕ 22 ਜਨਵਰੀ ਨੂੰ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button