Press ReleasePunjabTop News
ਐਮਪੀ ਸਿਮਰਨਜੀਤ ਸਿੰਘ ਮਾਨ ਨੇ 57 ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ ਵੰਡੇ
ਕਿਹਾ, ਜ਼ਿਲ੍ਹਾ ਬਰਨਾਲਾ ਵਿੱਚ ਦਿਵਿਆਂਗਜਨਾਂ ਨੂੰ ਉਪਕਰਨ ਮੁਹੱਈਆ ਕਰਵਾਉਣ 'ਤੇ 50 ਲੱਖ ਰੁਪਏ ਖਰਚੇ
ਮਹਿਲ ਕਲਾਂ, 17 ਮਈ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਬਾਬਾ ਜੰਗ ਸਿੰਘ ਪਾਰਕ ਵਿਖੇ ਲਗਾਏ ਗਏ ਕੈਂਪ ਦੌਰਾਨ 57 ਦਿਵਿਆਂਗਜਨਾਂ ਨੂੰ ਮੋਟਰ ਵਾਲੇ ਟਰਾਈਸਾਈਕਲ, ਸੁਣਨ ਵਾਲੀਆਂ ਮਸ਼ੀਨਾਂ, ਸਮਾਰਟ ਕੇਨ ਸਟਿੱਕ, ਸਮਾਰਟ ਫੋਨ, ਵ੍ਹੀਲ ਚੇਅਰ ਤੇ ਨਕਲੀ ਅੰਗ ਵੰਡੇ।
ਇਸ ਮੌਕੇ 14 ਟਰਾਈਸਾਈਕਲ, 12 ਮੋਟਰਾਈਜ਼ਡ ਟਰਾਈਸਾਈਕਲ, 14 ਵ੍ਹੀਲ ਚੇਅਰ, ਦਿਮਾਗੀ ਤੌਰ ‘ਤੇ ਕਮਜ਼ੋਰ ਵਿਅਕਤੀਆਂ ਦੀਆਂ 3 ਕਿੱਟਾਂ, 4 ਸੁਣਨ ਵਾਲੀਆਂ ਮਸ਼ੀਨਾਂ, ਇਕ ਬਰੇਲ ਕਿੱਟ, ਚਾਰ ਸਮਾਰਟ ਕੇਨ ਅਤੇ ਨੇਤਰਹੀਣਾਂ ਲਈ ਦੋ ਸਮਾਰਟ ਫੋਨ, 10 ਬੈਸਾਖੀਆਂ, 8 ਵਾਕਿੰਗ ਸਟਿਕਸ, 7 ਨਕਲੀ ਅੰਗ ਆਦਿ ਵੰਡੇ ਗਏ। ਇਸ ਮੌਕੇ ਕਰੀਬ 10.50 ਲੱਖ ਰੁਪਏ ਦਾ ਸਾਮਾਨ ਵੰਡਿਆ ਗਿਆ। ਸ. ਮਾਨ ਨੇ ਕਿਹਾ ਕਿ ਬਰਨਾਲਾ, ਸਹਿਣਾ ਅਤੇ ਮਹਿਲ ਕਲਾਂ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪਾਂ ਦੌਰਾਨ ਜ਼ਿਲ੍ਹੇ ਦੇ ਅੰਗਹੀਣਾਂ ਨੂੰ ਕਰੀਬ 50 ਲੱਖ ਰੁਪਏ ਦੇ ਸਾਮਾਨ ਦੀ ਵੰਡ ਕੀਤੀ ਗਈ ਹੈ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਲੋੜਵੰਦਾਂ ਦੀ ਮਦਦ ਲਈ 12 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।ਇਸ ਮੌਕੇ ਐਸਡੀਐਮ ਮਹਿਲ ਕਲਾਂ ਸੁਖਪਾਲ ਸਿੰਘ, ਡੀਐਸਪੀ ਮਹਿਲ ਕਲਾਂ ਗਮਦੂਰ ਸਿੰਘ ਚਾਹਲ, ਸੱਕਤਰ ਰੈੱਡ ਕਰਾਸ ਸੋਸਾਇਟੀ ਸਰਵਣ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.