IndiaTop News

Uttarakhand Helicopter Crashed : ਕੇਦਾਰਨਾਥ ‘ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ 2 ਪਾਇਲਟਾਂ ਸਮੇਤ 6 ਲੋਕਾਂ ਦੀ ਮੌਤ

ਦੇਹਰਾਦੂਨ : ਉੱਤਰਾਖੰਡ ‘ਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉੱਤਰਾਖੰਡ ਦੇ ਫਾਟਾ ਤੋਂ ਕੇਦਾਰਨਾਥ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ‘ਚ 2 ਪਾਇਲਟਾਂ ਸਮੇਤ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਧੁੰਦ ਕਾਰਨ ਇਹ ਹਾਦਸਾ ਕੇਦਾਰਨਾਥ ਤੋਂ 2 ਕਿੱਲੋਮੀਟਰ ਦੂਰ ਗਰੁੜਚੱਟੀ ‘ਚ ਵਾਪਰਿਆ।

Simranjit Mann Protest : Simranjit Mann ਦਾ ਐਲਾਨ, Lakhanpur Border ‘ਤੇ ਖੜ੍ਹ ਲਿਆ ਫ਼ੈਸਲਾ,

ਹੈਲੀਕਾਪਟਰ ਵਿੱਚ ਛੇ ਲੋਕ ਸਵਾਰ ਸਨ। ਹੈਲੀਕਾਪਟਰ ਆਰੀਅਨ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਘਟਨਾ ‘ਚ ਰਾਹਤ ਲਈ ਟੀਮਾਂ ਰਵਾਨਾ ਹੋ ਗਈਆਂ ਹਨ। SDRF ਅਤੇ NDRF ਟੀਮਾਂ ਨੂੰ ਬਚਾਅ ਲਈ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਦਾਰਨਾਥ ‘ਚ ਸੰਘਣੀ ਧੁੰਦ ਹੈ। ਇਸ ਲਈ ਇਸ ਕਾਰਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button