InternationalTop News
ਏਅਰਪੋਰਟ ’ਤੇ 6 ‘ਸੁਸਾਈਡ ਡਰੋਨ’ ਨਾਲ ਹਮਲਾ, ਦੋ ਦਿਨ ਲਈ ਉਡਾਣਾਂ ਠੱਪ; ਫੌਜ ਨੇ ਲੋਕਤੰਤਰ ਸਮਰਥਕ ਬਾਗੀਆਂ ’ਤੇ ਲਾਇਆ ਦੋਸ਼

ਮਿਆਂਮਾਰ ਦੇ ਦੂਜੇ ਸਭ ਤੋਂ ਵਿਅਸਤ ਮੰਡਾਲੇ ਇੰਟਰਨੈਸ਼ਨਲ ਏਅਰਪੋਰਟ ਨੂੰ ਡਰੋਨ ਹਮਲੇ ਤੋਂ ਬਾਅਦ ਦੋ ਦਿਨਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਸੂਤਰਾਂ ਨੇ ਏਐਫਪੀ (AFP) ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਇਹ ਫੈਸਲਾ ਏਅਰਪੋਰਟ ’ਤੇ ਹੋਏ ਡਰੋਨ ਹਮਲੇ ਤੋਂ ਠੀਕ ਇੱਕ ਦਿਨ ਬਾਅਦ ਲਿਆ ਗਿਆ। ਫੌਜੀ ਸਮਰਥਿਤ ਸਰਕਾਰ ਨੇ ਇਸ ਹਮਲੇ ਲਈ ਲੋਕਤੰਤਰ ਸਮਰਥਕ ਬਾਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਾ ਹੋਣ ਕਾਰਨ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਇੱਕ ਸੁਰੱਖਿਆ ਸੂਤਰ ਨੇ ਦੱਸਿਆ ਕਿ ਮੰਡਾਲੇ ਏਅਰਪੋਰਟ ਨੂੰ ਅੱਜ ਤੇ ਕੱਲ੍ਹ, ਯਾਨੀ ਐਤਵਾਰ ਤੱਕ ਬੰਦ ਕਰ ਦਿੱਤਾ ਗਿਆ ਹੈ। ਮਿਆਂਮਾਰ ਦੇ ਇੱਕ ਹੋਰ ਏਅਰਪੋਰਟ ’ਤੇ ਤਾਇਨਾਤ ਸੁਰੱਖਿਆ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸੁਵਿਧਾ ਨੂੰ ਰੱਖ-ਰਖਾਅ ਦੇ ਕਾਰਨਾਂ ਕਰਕੇ ਐਤਵਾਰ ਤੱਕ ਬੰਦ ਰੱਖਿਆ ਗਿਆ ਹੈ। ਮੱਧ ਮਿਆਂਮਾਰ ’ਚ ਸਥਿਤ ਇਹ ਏਅਰਪੋਰਟ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਲਈ ਇੱਕ ਵੱਡਾ ਕੇਂਦਰ ਹੈ। ਹਾਲਾਂਕਿ, ਨਾਗਰਿਕ ਹਵਾਈ ਸੁਰੱਖਿਆ ਨਾਲ ਜੁੜੇ ਸਮੂਹਾਂ ਦਾ ਕਹਿਣਾ ਹੈ ਕਿ ਇਸ ਦੀ ਰਨਵੇ ਦੀ ਵਰਤੋਂ ਫੌਜੀ ਜੈੱਟ ਜਹਾਜ਼ਾਂ ਲਈ ਵੀ ਕੀਤੀ ਜਾਂਦੀ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਸਰਕਾਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਸੀ ਕਿ ਛੇ ਸੁਸਾਈਡ ਡਰੋਨਾਂ ਨੇ ਏਅਰਪੋਰਟ ਖੇਤਰ ਨੂੰ ਨਿਸ਼ਾਨਾ ਬਣਾਇਆ ਸੀ। ਹਾਲਾਂਕਿ, ਸਰਕਾਰ ਦਾ ਦਾਅਵਾ ਸੀ ਕਿ ਸੁਰੱਖਿਆ ਬਲਾਂ ਨੇ ਏਅਰ ਡਿਫੈਂਸ ਸਿਸਟਮ ਦੀ ਮਦਦ ਨਾਲ ਡਰੋਨਾਂ ’ਚ ਮੌਜੂਦ ਵਿਸਫੋਟਕ ਸਮੱਗਰੀ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ। ਇਸ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ, ਪਰ ਕੁਝ ਘਰੇਲੂ ਉਡਾਣਾਂ ’ਚ ਦੇਰੀ ਜ਼ਰੂਰ ਹੋਈ।ਸਾਲ 2021 ’ਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਹਟਾ ਕੇ ਫੌਜ ਵੱਲੋਂ ਤਖ਼ਤਾਪਲਟ ਕੀਤੇ ਜਾਣ ਤੋਂ ਬਾਅਦ ਮਿਆਂਮਾਰ ਭਿਆਨਕ ਗ੍ਰਹਿ ਯੁੱਧ ਦੀ ਲਪੇਟ ’ਚ ਹੈ। ਸਰਕਾਰ ਨੇ ਇਸ ਡਰੋਨ ਹਮਲੇ ਦਾ ਦੋਸ਼ ‘ਪੀਪਲ ਡਿਫੈਂਸ ਫੋਰਸਿਜ਼’ (PDF) ਨਾਮਕ ਲੋਕਤੰਤਰ ਸਮਰਥਕ ਬਾਗੀ ਸੰਗਠਨ ’ਤੇ ਲਗਾਇਆ ਹੈ। ਦੂਜੇ ਪਾਸੇ, ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪੰਜ ਸਾਲ ਤੋਂ ਚੱਲ ਰਹੇ ਇਸ ਸੰਘਰਸ਼ ’ਚ ਬਾਗੀ ਗੁੱਟਾਂ ਤੇ ਮਿਆਂਮਾਰ ਦੀ ਫੌਜ—ਦੋਵੇਂ ਵੱਡੇ ਪੱਧਰ ’ਤੇ ਡਰੋਨਾਂ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਫੌਜ ਕੋਲ ਰੂਸੀ ਤੇ ਚੀਨੀ ਲੜਾਕੂ ਜਹਾਜ਼ਾਂ ਦੀ ਤਾਕਤ ਹੈ, ਜਿਸ ਕਾਰਨ ਉਸ ਨੂੰ ਜੰਗ ਦੇ ਮੈਦਾਨ ’ਚ ਬੜ੍ਹਤ ਮਿਲਦੀ ਹੈ।ਮਨੁੱਖੀ ਅਧਿਕਾਰ ਸੰਗਠਨ ਲਗਾਤਾਰ ਫੌਜ ਦੇ ਹਵਾਈ ਹਮਲਿਆਂ ’ਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਗੰਭੀਰ ਦੋਸ਼ ਲਗਾਉਂਦੇ ਰਹੇ ਹਨ। ਕੁਝ ਮਾਨੀਟਰਾਂ ਮੁਤਾਬਕ, ਇਸ ਪੂਰੇ ਸੰਘਰਸ਼ ’ਚ ਹੁਣ ਤੱਕ 1 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.