Breaking NewsInternationalNews

ਐਬਸਟਫੋਰਡ ਗੋਲੀਬਾਰੀ ‘ਚ 19 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਐਬਸਟਫੋਰਡ : ਕੈਨੇਡਾ ਦੇ ਮੁੱਖ ਸ਼ਹਿਰ ਇਨ੍ਹੀ ਦਿਨੀ ਗੈਂਗਵਾਰ ਅਤੇ ਨਸ਼ਾ ਤਸਕਰੀ ਦੇ ਅੱਡੇ ਬਣੇ ਹੋਏ ਹਨ। ਹਰ ਦਿਨ ਕੋਈ ਨਾ ਕੋਈ ਗੈਂਗਵਾਰ ਅਤੇ ਗੋਲੀਬਾਰੀ ਦੀ ਘਟਨਾ ਵਾਪਰ ਰਹੀ ਹੈ। ਹੈਰਾਨੀ ਦੀ ਗੱਲ ਉਸ ਸਮੇਂ ਹੁੰਦੀ ਹੈ ਕਿ ਇਹ ਗੈਂਗਵਾਰਾ ਵਿੱਚ ਪੰਜਾਬੀ ਭਾਈਚਾਰੇ ਦੇ ਨੌਜਵਾਨਾਂ ਦੀ ਸ਼ਮੂਲੀਅਤ ਬਹੁਤ ਵੱਧ ਗਈ ਹੈ। ਕੁਝ ਹੀ ਮਹੀਨਿਆ ਵਿੱਚ ਵਾਪਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਐਬਸਟਫੋਰਡ ਵਿੱਚ ਵਾਪਰੀ ਇਹ ਦੂਜੀ ਘਟਨਾ ਹੈ ਜਿਥੇ ਦਿਨ ਦਿਹਾੜੇ ਹੋਈ ਗੋਲੀਬਾਰੀ ਵਿੱਚ ਇੱਕ 19 ਸਾਲਾ ਦੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਸ਼ਹਿਰ ਵਿੱਚ ਕੁਝ ਮਹੀਨਿਆਂ ਵਿੱਚ ਘਟਨ ਵਾਲੀ ਇਹ ਦੂਜੀ ਘਟਨਾ ਹੈ ਜਿਸ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੋਵੇ। ਐਬਸਟਫੋਰਡ ਸ਼ਹਿਰ ਦੇ ਸਿੰਪਸਨ ਰੋਡ ਅਤੇ ਰਾਸ ਰੋਡ ‘ਤੇ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।

Read Also ਟੋਰਾਂਟੋ ‘ਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹੋਈ ਪਹਿਚਾਣ

ਗੋਲੀਬਾਰੀ ਦੌਰਾਨ ਜਸਵੀਰ ਮੱਲ੍ਹੀ ਨਾਮ ਦਾ 19 ਸਾਲਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਏਅਰ ਐਮਬੂਲੈਂਸ ਰਾਹੀ ਹਸਪਤਾਲ ਪਹੁੰਚਾਇਆ ਗਿਆ ਪਰ ਜਸਵੀਰ ਮੱਲ੍ਹੀ ਨੇ ਰਾਸਤੇ ਵਿੱਚ ਹੀ ਦਮ ਤੋੜ ਦਿੱਤਾ। ਮੌਕੇ ਤੋਂ ਇੱਕਤਰ ਹੋਈ ਜਾਣਕਾਰੀ ਮੁਤਾਬਕ ਇਸ ਹਮਲੇ ਨੂੰ ਕੁਝ ਵਿਅਕਤੀਆਂ ਦੇ ਸਮੂਹ ਨੇ ਅੰਜ਼ਾਮ ਦਿੱਤਾ ਹੈ। ਗੈਂਗਵਾਰ ਦੀ ਇਸ ਘਟਨਾ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ।ਉਧਰ ਸ਼ਹਿਰ ਦੀ ਪੁਲਿਸ, ਗੈਂਗ ਅਪਰਾਧ ਰੋਕਣ ਵਾਲੀ ਟੀਮ ਅਤੇ ਫੌਰੈਂਸਿਕ ਵਿਭਾਗ ਦੀਆਂ ਟੀਮਾਂ ਵਲੋਂ ਇਸ ਘਟਨਾ ਦੀ ਸਾਂਝੇ ਰੂਪ ਵਿੱਚ ਜਾਂਚ ਕੀਤੀ ਜਾ ਰਹੀ ਹੈ। ਮੌਕੇ ਦੀ ਇੱਕ ਗਵਾਹ ਅਨੁਸਾਰ ਜਦੋਂ ਉਹ ਸੜਕ ਤੋਂ ਲੰਘ ਰਹੀ ਸੀ ਤਾਂ ਉਸ ਦੀ ਨਜ਼ਰ ਇੱਕ ਜ਼ਖਮੀ ਨੌਜਵਾਨ ਉੱਤੇ ਪਈ ਜਿਸ ਦੇ ਸਿਰ ਵਿੱਚੋਂ ਬਹੁਤ ਤੇਜ਼ੀ ਨਾਲ ਖੂਨ ਵੱਗ ਰਿਹਾ ਸੀ।

ਉਸ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਉਹ ਪੁਸਿਲ ਨੂੰ ਦੇਣ ਤੋਂ ਬਆਦ ਉਹ ਜ਼ਖਮੀ ਨੌਜਵਾਨ ਨੂੰ ਮੂੰਹ ਰਾਹੀ ਸਾਹ ਦੇਣ ਦੀ ਕੋਸ਼ਿਸ਼ ਕਰਦੀ ਰਹੀ। ਉਸ ਨੇ ਕਿਹਾ ਕਿ ਮੈਡੀਕਲ ਅਧਿਕਾਰੀਆਂ ਦੇ ਪਹੁੰਚਣ ਤੱਕ ਨੌਜਵਾਨ ਦੀ ਹਾਲਤ ਬਹੁਤ ਵਿਗੜ ਚੁੱਕੀ ਸੀ।ਉਸ ਨੇ ਕਿਹਾ ਕਿ ਉਸ ਨੂੰ ਬੇਹੱਦ ਅਫਸੋਸ ਹੈ ਕਿ ਉਸ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਤੋਂ ਪਹਿਲਾਂ ਐਬਸਟਫੋਰਡ ਵਿਖੇ ਹੀ ਵਰਿੰਦਰਪਾਲ ਸਿੰਘ ਗਿੱਲ ਨਾਮ ਦੇ 19 ਸਾਲਾਂ ਨੌਜਵਾਨ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬੀ ਭਾਈਚਾਰੇ ਨੂੰ ਸੋਚਣ ਲਈ ਮਜ਼ਬੂਰ ਕਰਦੀਆਂ ਹਨ ਕਿ ਉਨ੍ਹਾਂ ਦੀ ਨਵੀਂ ਪੀੜ੍ਹੀ ਕਿਸ ਰਾਸਤੇ ਤੇ ਚਲ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button