Breaking NewsD5 specialNewsPunjab

ਕਿਸਾਨਾਂ ਦੇ ਹੱਕ ‘ਚ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ, ਆਪਣੇ ਹੀ ਦਫਤਰਾਂ ਦੇ ਬਾਹਰ ਸ਼ੁਰੂ ਕੀਤਾ ਧਰਨਾ

ਜਲੰਧਰ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਤੇਜ਼ ਕਰ ਦਿੱਤਾ ਅਤੇ ਸਰਕਾਰ ‘ਤੇ ਦਬਾਅ ਵਧਾਉਣ ਲਈ ਅੱਜ ਉਹ ਭੁੱਖ ਹੜਤਾਲ ‘ਤੇ ਹਨ। ਇਸਦੇ ਨਾਲ ਹੀ ਪੰਜਾਬ ‘ਚ ਕਿਸਾਨਾਂ ਵੱਲੋਂ ਤਮਾਮ ਡਿਪਟੀ ਕਮਿਸ਼ਨਰ ਦਫਤਰਾਂ ਦਾ ਘਿਰਾਉ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਅੱਜ ਕਿਸਾਨਾਂ ਦੇ ਨਾਲ – ਨਾਲ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਵੀ ਆਪਣੇ ਦਫਤਰ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਧਰਨੇ ਪ੍ਰਦਰਸ਼ਨ ਤੇ ਬੈਠ ਗਏ ਹਨ।

ਕਿਸਾਨ ਅੰਦੋਲਨ ‘ਚ ਆਹ ਮੁੰਡੇ ਨੇ ਕੀਤਾ ਕਮਾਲ, ਹਰ ਪਾਸੇ ਹੋ ਰਹੇ ਨੇ ਚਰਚੇ, ਦੇਖ ਦਿੱਲੀ ਦੇ ਲੋਕ ਵੀ ਹੋਏ ਇਕੱਠੇ

ਖੇਤੀਬਾੜੀ ਵਿਭਾਗ ਦੇ ਚੀਫ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਜੋ ਵਿਭਾਗ ਕਿਸਾਨਾਂ ਦੇ ਨਾਲ ਜੁੜੇ ਹੋਏ ਹਨ ਸਾਰਿਆਂ ਦੇ ਕਰਮਚਾਰੀ ਕਿਸਾਨਾਂ ਦੇ ਪੱਖ ‘ਚ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਨ੍ਹਾਂ ਦਾ ਵਿਭਾਗ ਵੀ ਇਨ੍ਹਾਂ ਕਾਨੂੰਨਾਂ ਤੋਂ ਸੰਤੁਸ਼ਟ ਨਹੀਂ ਹੈ। ਇਸ ਲਈ ਅੱਜ ਕਿਸਾਨਾਂ ਦੇ ਪੱਖ ‘ਚ ਧਰਨਾ ਲਗਾਇਆ ਗਿਆ ਹੈ।

ਮੋਟਰਾਂ ਦੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ! ਕੇਂਦਰ ਦਾ ਕਿਸਾਨਾਂ ਨੂੰ ਵੱਡਾ ਝਟਕਾ! ਆਹ ਲੀਡਰ ਨੇ ਖੋਲ੍ਹੇ ਸਾਰੇ ਭੇਤ!

ਖੇਤੀ ਵਿਕਾਸ ਅਫਸਰ ਮੀਨਾਕਸ਼ੀ ਕੌਸ਼ਲ ਨੇ ਦੱਸਿਆ ਕਿ ਜੋ ਵੀ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਨੂੰਨ ਬਣਾਏ ਗਏ ਹਨ ਉਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਸਰਕਾਰ ਨੂੰ ਇਨ੍ਹਾਂ ਸਾਰੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਇਹ ਕਨੂੰਨ ਰੱਦ ਨਹੀਂ ਕਰਦੀ ਤਾਂ ਉਹ ਕਿਸਾਨਾਂ ਦੇ ਨਾਲ ਹਨ ਅਤੇ ਲਗਾਤਾਰ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button