SportsTop News

ਏਸ਼ੀਆਈ ਖੇਡਾਂ 2023 : ਕਿਰਨ ਬਾਲੀਅਨ ਨੇ ਔਰਤਾਂ ਦੇ ਸ਼ਾਟ ਪੁਟ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਤਗਮਾ

ਭਾਰਤ ਨੂੰ ਇੱਕ ਹੋਰ ਤਮਗਾ ਮਿਲਿਆ ਹੈ। ਕਿਰਨ ਬਾਲੀਅਨ ਨੇ ਸ਼ਾਟ ਪੁਟ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 17.36 ਮੀਟਰ ਥਰੋਅ ਨਾਲ ਤਮਗਾ ਜਿੱਤਿਆ। ਅਥਲੈਟਿਕਸ ਯਾਨੀ ਟਰੈਕ ਅਤੇ ਫੀਲਡ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਮੇਰਠ ਦੀ ਕਿਰਨ ਬਾਲੀਅਨ ਨੇ ਟ੍ਰੈਕ ਐਂਡ ਫੀਲਡ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ ਹੈ। ਚੀਨ ਦੇ ਗੋਂਗ ਲੀਜਿਆਓ ਨੇ ਸੋਨ ਤਗਮਾ ਅਤੇ ਚੀਨ ਦੇ ਸੋਂਗ ਜਿਯਾਯੁਆਨ ਨੇ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੀ ਕੁੱਲ ਮੈਡਲ ਗਿਣਤੀ ਹੁਣ 33 ਹੋ ਗਈ ਹੈ। ਇਨ੍ਹਾਂ ਵਿੱਚ ਅੱਠ ਸੋਨ, 12 ਚਾਂਦੀ ਅਤੇ 13 ਕਾਂਸੀ ਦੇ ਤਗਮੇ ਸ਼ਾਮਲ ਹਨ।ਕਿਰਨ ਨੇ ਆਪਣੀ ਤੀਜੀ ਕੋਸ਼ਿਸ਼ ਵਿਚ 17.36 ਮੀਟਰ ਸੁੱਟ ਕੇ ਇਹ ਤਗਮਾ ਜਿੱਤਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button