
ਹਾਲ ਹੀ ਵਿਚ ਹੋਣ ਜਾ ਰਹੀਆਂ ਏਸ਼ੀਆਈ ਖੇਡਾਂ ਦੇ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਮਿਲੀ ਜਾਣਕਾਰੀ ਅਨੁਸਾਰ ਏਸ਼ੀਆਈ ਖੇਡਾਂ ਲਈ ਜਿਸ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿ੍ੱਤਾ ਗਿਆ ਹੈ ਦੇ ਚਲਦਿਆਂ ਹਾਲ ਹੀ ਵਿਚ ਐਫ਼. ਆਈ. ਐਚ. ਪ੍ਰੋ ਲੀਗ ਵਿਚ ਜਗ੍ਹਾ ਬਣਾਉਣ ਵਾਲੀ 20 ਮੈਂਬਰੀ ਟੀਮ ਦੀ ਕਮਾਨ ਨਿਯਮਤ ਕਪਤਾਨ ਸਲੀਮਾ ਟੇਟੇ ਦੇ ਹੱਥਾਂ ਵਿਚ ਹੋਵੇਗੀ । ਟੀਮ ਦਾ ਮੁੱਖ ਟੀਚਾ 19 ਸਤੰਬਰ ਤੋਂ 4 ਅਕਤੂਬਰ ਤਕ ਆਇਚੀ-ਨਾਗੋਆ (ਜਪਾਨ) ਵਿਚ ਹੋਣ ਵਾਲੀਆਂ 20ਵੀਆਂ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ 2028 ਲਾਸ ਏਂਜਲਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਾ ਹੈ ।
ਟੀਮ ਦੇ ਮੁੱਖ ਕੋਚ ਸ਼ੋਰਡ ਮਾਰੀਨੇ ਨੇ ਟੀਮ ਦੀ ਬਣਤਰ ’ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਟੀਮ ਵਿਚ ਤਜਰਬੇਕਾਰ ਗੋਲਕੀਪਰ ਸਵਿਤਾ (ਪਦਮ ਸ਼੍ਰੀ ਜੇਤੂ) ਅਤੇ ਬਿਚੂ ਦੇਵੀ ਖਾਰੀਬਮ ਸ਼ਾਮਲ ਹਨ । ਐਫ. ਆਈ. ਐਚ. ਨੇਸ਼ਨਜ਼ ਕੱਪ ਦੀ ਟੀਮ ਦੇ ਮੁਕਾਬਲੇ ਇਸ ਸਕੁਐਡ ਵਿਚ ਸਿਰਫ਼ ਦੋ ਬਦਲਾਅ ਕੀਤੇ ਗਏ ਹਨ, ਜਿੱਥੇ ਸੋਨਮ ਅਤੇ ਅੰਨੂ ਦੀ ਜਗ੍ਹਾ ਫਾਰਵਰਡ ਲਾਈਨ ਵਿਚ ਬਲਜੀਤ ਕੌਰ ਅਤੇ ਬਿਊਟੀ ਡੁੰਗਡੁੰਗ ਨੂੰ ਸ਼ਾਮਲ ਕੀਤਾ ਗਿਆ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




