Breaking NewsD5 specialInternationalNewsTop News

ਕੋਵਿਡ – 19 :  ਭਾਰਤ ਤੇ ਇੰਡੋਨੇਸ਼ੀਆ ਲਈ ਸੀਮਾਵਾਂ ਬੰਦ ਕਰਨਾ ਸਿੰਗਾਪੁਰ ਦੇ ਹਿੱਤ ‘ਚ ਨਹੀਂ, ਅਰਥ ਵਿਵਸਥਾ ‘ਤੇ ਪਵੇਗਾ ਅਸਰ

ਸਿੰਗਾਪੁਰ : ਸਿੰਗਾਪੁਰ ਦੇ ਇੱਕ ਮੰਤਰੀ ਨੇ ਮੰਗਲਵਾਰ ਨੂੰ ਸੰਸਦ ‘ਚ ਕਿਹਾ ਕਿ ਸਿੰਗਾਪੁਰ ਨੇ ਜੇਕਰ ਕੋਵਿਡ – 19 ਮਹਾਮਾਰੀ ਦੇ ਕਾਰਨ ਭਾਰਤ ਤੇ ਇੰਡੋਨੇਸ਼ੀਆ ਤੋਂ ਆਉਣ ਵਾਲੇ ਲੋਕਾਂ ਲਈ ਆਪਣੀਆਂ ਸੀਮਾਵਾਂ ਬੰਦ ਕੀਤੀਆਂ ਤਾਂ ਇਸਦਾ ਦੇਸ਼ ਦੇ ਲੋਕਾਂ ‘ਤੇ ਵਿਆਪਕ ਸਮਾਜਿਕ ਤੇ ਆਰਥਿਕ ਅਸਰ ਪਵੇਗਾ। ਵਰਿਸ਼ਠ ਮੰਤਰੀ  ਡਾ .ਕੋਹ ਪੋਹ ਕੂਨ ਨੇ ਸੰਸਦਾਂ ਨੂੰ ਦੱਸਿਆ ਕਿ ਇਸ ਰੋਕ ਦਾ ਅਸਰ ਇਹ ਹੋਵੇਗਾ ਕਿ ਸਿੰਗਾਪੁਰ ਵਾਸੀਆਂ ਨੂੰ ਆਪਣੇ ਮਕਾਨ ਨਹੀਂ ਮਿਲ ਸਕਣਗੇ ਤੇ ਵਿਦੇਸ਼ੀ ਕਾਮਿਆਂ ਨੂੰ ਸੇਵਾ ‘ਤੇ ਰੱਖਣ ‘ਚ ਦੇਰੀ ਦੇ ਕਾਰਨ ਪਰਿਵਾਰਾਂ ਨੂੰ ਆਪਣੇ ਪਰਿਵਾਰ ਦੀ ਦੇਖਭਾਲ ਲਈ ਵਿਕਲਪਿਕ ਇੰਤਜ਼ਾਮ ਕਰਨੇ ਪੈਣਗੇ।

BREAKING-ਨਿਹੰਗ ਸਿੰਘਾਂ ਦੇ ਦਿੱਲੀ ਪੁਲਿਸ ਨਾਲ ਟਾਕਰੇ!ਨੰਗੀਆਂ ਤਲਵਾਰਾਂ ਲੈ ਦਿੱਲੀ ‘ਚ ਵੜ੍ਹੇ ਨਿਹੰਗ

ਭਾਰਤ ਤੇ ਇੰਡੋਨੇਸ਼ੀਆ ਉਨ੍ਹਾਂ ਦੇਸ਼ਾਂ ‘ਚ ਸ਼ਾਮਿਲ ਹਨ ਜਿੱਥੋਂ ਵੱਡੀ ਗਿਣਤੀ ‘ਚ ਲੋਕ ਉਸਾਰੀ ਖੇਤਰ ‘ਚ ਕੰਮ ਕਰਨ ਤੇ ਬਜ਼ੁਰਗਾਂ ਤੇ ਕਾਮੇ ਲੋਕਾਂ ਦੇ ਬੱਚਿਆਂ ਦੀ ਦੇਖਭਾਲ ‘ਚ ਮਦਦ ਲਈ ਘਰੇਲੂ ਕਾਮਿਆਂ ਦੇ ਰੂਪ ‘ਚ ਸਿੰਗਾਪੁਰ ਆਉਂਦੇ ਹਨ। ਮੀਡੀਆ ਰਿਪੋਰਟ ਅਨੁਸਾਰ ਡਾ. ਕੋਹ ਦੇ ਹਵਾਲੇ ਤੋਂ ਕਿਹਾ,‘ਸਾਡੀ ਅਰਥ ਵਿਵਸਥਾ ਦੀ ਰਫ਼ਤਾਰ ਹੌਲੀ ਹੋ ਜਾਵੇਗੀ ਤੇ ਕਈ ਲੋਕਾਂ ਦਾ ਜੀਵਨ ਇਸ ਨਾਲ ਪ੍ਰਭਾਵਿਤ ਹੋਵੇਗਾ। ਇਨ੍ਹਾਂ ਦੋਵਾਂ ਦੇਸ਼ਾਂ ਤੋਂ ਸਿੰਗਾਪੁਰ ਆਉਣ ਵਾਲੇ ਲੋਕਾਂ ਵਿੱਚੋਂ ਕੁੱਝ ਸਾਡੇ ਆਪਣੇ ਨਾਗਰਿਕ ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਹਨ, ਜੋ ਉਨ੍ਹਾਂ ਨੂੰ ਮਿਲਣ ਲਈ ਦੇਸ਼ ਆਉਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button