IndiaNewsSports

ਏਸ਼ੀਆ ਕੱਪ ਦੀ ਹਾਰ ਦਾ ਬੰਗਲਾਦੇਸ਼ ਨੇ ਲਿਆ ਬਦਲਾ, ਹੈਕ ਕੀਤੀ ਭਾਰਤੀ ਕਪਤਾਨ ਦੀ ਵੈਬਸਾਈਟ

ਨਵੀਂ ਦਿੱਲੀ : ਏਸ਼ੀਆ ਕੱਪ ਫਾਈਨਲ ‘ਚ ਟੀਮ ਇੰਡੀਆ ਤੋਂ ਮਿਲੀ ਹਾਰ ਬੰਗਲਾਦੇਸ਼ ਦੇ ਗਲੇ ਨਹੀਂ ਉਤਰ ਰਹੀ ਹੈ ਅਤੇ ਇਸ ਲਈ ਉਨ੍ਹਾਂ ਨੇ ਵਿਰਾਟ ਕੋਹਲੀ ‘ਤੇ ਵੱਡਾ ਹਮਲਾ ਕਰ ਦਿੱਤਾ ਹੈ। ਦਰਅਸਲ ਬੰਗਲਾਦੇਸ਼ੀ ਹੈਕਰਸ ਨੇ ਵਿਰਾਟ ਕੋਹਲੀ ਦੀ ਵੈੱਬਸਾਈਟ ਹੈਕ ਕਰ ਲਈ ਹੈ। ਹੈਕਰਸ ਨੇ ਕੋਹਲੀ ਦੀ ਵੈੱਸਸਾਈਟ ਨੂੰ ਹੈਕ ਕਰਕੇ ਉਸ ‘ਚ ਲਿਟਨ ਦਾਸ ਦੇ ਆਊਟ ਹੋਣ ਦੀ ਤਸਵੀਰ ਪੋਸਟ ਕਰਕੇ ਆਈ.ਸੀ.ਸੀ. ਨੂੰ ਮਾਫੀ ਮੰਗਣ ਲਈ ਕਿਹਾ,’ ਹੈਕਰਸ ਨੇ ਸੰਦੇਸ਼ ਲਿਖਿਆ,’ ਡੀਅਰ ਆਈ.ਸੀ.ਸੀ. ਕ੍ਰਿਕਟ ਜੇਂਟਲਮੈਨ ਗੇਮ ਨਹੀਂ ਹੈ, ਕੀ ਹਰ ਟੀਮ ਦੇ ਬਰਾਬਰ ਅਧਿਕਾਰ ਨਹੀਂ ਹੋਣੇ ਚਾਹੀਦੇ, ਆਈ.ਸੀ.ਸੀ. ਇਹ ਦੱਸੋ ਕਿ ਲਿਟਨ ਦਾਸ ਕਿਵੇਂ ਆਊਟ ਹੋਏ ਹਨ। ਜੇਕਰ ਆਈ.ਸੀ.ਸੀ. ਨੇ ਪੂਰੀ ਦੁਨੀਆ ਦੇ ਅੱਗੇ ਲਿਖਿਤ ਮਾਫੀ ਨਹੀਂ ਮੰਗੀ ਅਤੇ ਅੰਪਾਇਰ ਖਿਲਾਫ ਸਖਤ ਐਕਸ਼ਨ ਨਹੀਂ ਲਿਆ ਤਾਂ ਇਸ ਤਰ੍ਹਾਂ ਹੀ ਉਹ ਸਾਈਟ ਹੈਕ ਕਰਦੇ ਰਹਿਣਗੇ।

Read Also ਯੋ-ਯੋ ਟੈਸਟ ‘ਚ ਇਸ ਪਾਕਿਸਤਾਨੀ ਖਿਡਾਰੀ ਨੇ ਕੋਹਲੀ ਨੂੰ ਛੱਡਿਆ ਪਿੱਛੇ

ਤੁਹਾਨੂੰ ਦੱਸ ਦਈਏ ਬੰਗਲਾਦੇਸ਼ ਦੇ ਓਪਨਰ ਲਿਟਨ ਦਾਸ ਨੇ ਫਾਈਨਲ ‘ਚ ਜ਼ਬਰਦਸਤ ਪਾਰੀ ਖੇਡਦੇ ਹੋਏ 87 ਗੇਂਦਾਂ ‘ਤੇ ਸੈਂਕੜਾ ਲਗਾਇਆ ਸੀ। ਖਾਸ ਗੱਲ ਇਹ ਹੈ ਕਿ ਲਿਟਨ ਨੇ ਪਹਿਲੀ ਵਾਰ ਆਪਣੇ ਕਰੀਅਰ ‘ਚ 50 ਦਾ ਅੰਕੜਾ ਪਾਰ ਕੀਤਾ ਅਤੇ ਉਸ ਤੋਂ ਬਾਅਦ ਉਹ ਜਲਦ ਹੀ ਸੈਂਕੜੇ ਤੱਕ ਪਹੁੰਚ ਗਏ। ਉਨ੍ਹਾਂ ਨੇ ਇਸ ਮੈਚ ‘ਚ 117 ਗੇਂਦਾਂ ‘ਤੇ 121 ਦੌੜਾਂ ਦੀ ਪਾਰੀ ਖੇਡੀ, ਹਾਲਾਂਕਿ ਕੁਲਦੀਪ ਯਾਦਵ ਦੀ ਗੇਂਦ ‘ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਉਨ੍ਹਾਂ ਸਟੰਪ ਆਊਟ ਕਰ ਦਿੱਤਾ। ਥਰਡ ਅੰਪਾਇਰ ਦਾ ਇਹ ਫੈਸਲਾ ਥੋੜਾ ਵਿਵਾਦਿਤ ਸੀ, ਜਿਸ ‘ਚ ਬੰਗਲਾਦੇਸ਼ੀ ਫੈਨਜ਼ ਬਹੁਤ ਨਰਾਜ਼ ਹੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button