Breaking NewsD5 specialIndiaNewsPunjab

ਏਜੰਸੀਆਂ ਨੇ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਪਿੱਛੋਂ ਪੰਜਾਬ ‘ਚ ਹਿੰਦੂ ਨੇਤਾਵਾਂ ਲਈ ਜਾਰੀ ਕੀਤਾ ਅਲਰਟ

ਨਵੀਂ ਦਿੱਲੀ : ਦਿੱਲੀ ‘ਚ ਫੜੇ ਗਏ ਖਾਲਿਸਤਾਨੀ ਲਿਬਰੇਸ਼ਨ ਫਰੰਟ ਦੇ ਤਿੰਨ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਹਿੰਦੂ ਨੇਤਾਵਾਂ ਨੂੰ ਅਲਰਟ ਦਿੱਤਾ ਹੈ। ਪੁਲਿਸ ਨੇ ਉਨ੍ਹਾਂ ਦੀ ਸੁਰੱਖਿਆ ਤਾਂ ਪਹਿਲਾਂ ਤੋਂ ਹੀ ਵਧਾਈ ਹੋਈ ਹੈ। ਬਾਵਜੂਦ ਸੁਰੱਖਿਆ ਮੁਲਾਜ਼ਮਾਂ ਨੂੰ ਅਲਰਟ ‘ਤੇ ਰਹਿਣ ਲਈ ਕਿਹਾ ਹੋਇਆ ਹੈ। ਸ਼ੱਕ ਜਾਹਰ ਕੀਤਾ ਜਾ ਰਿਹਾ ਹੈ ਕਿ ਕਿਸੇ ਹਿੰਦੂ ਨੇਤਾ ਜਾਂ ਫਿਰ ਕਿਸੇ ਹੋਰ ਹਿੰਦੂ ਭਾਈਚਾਰੇ ਦੇ ਪੈਰੋਕਾਰ ਦੀ ਹੱਤਿਆ ਕੀਤੀ ਜਾ ਸਕਦੀ ਹੈ। ਪੰਜਾਬ ਪੁਲਿਸ ਦੀ ਖੁਫੀਆ ਬਰਾਂਚ ਤੇ ਦੇਸ਼ ਦੀ ਸੁਰੱਖਿਆ ‘ਚ ਲੱਗੀਆਂ ਖੁਫੀਆ ਏਜੰਸੀਆਂ ਸਾਰੇ ਮਾਮਲੇ ‘ਤੇ ਨਜ਼ਰ ਰੱਖੇ ਹੋਏ ਹਨ।

ਸਵੇਰੇ ਸਵੇਰੇ ਸੁਣੋ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਅਧਿਆਪਕ ਤੇ ਮਾਪੇ ਵੀ ਨੋਟ ਕਰਨ | Punjab | Students

ਜਾਣਕਾਰੀ ਅਨੁਸਾਰ, ਕੁਝ ਦਿਨ ਪਹਿਲਾਂ ਹਿੰਦੂ ਨੇਤਾ ਸੁਧੀਰ ਸੂਰੀ ਵੀ ਜ਼ਮਾਨਤ ‘ਤੇ ਜੇਲ੍ਹ ‘ਚੋਂ ਬਾਹਰ ਆ ਚੁੱਕੇ ਹਨ। ਪਹਿਲਾਂ ਤੋਂ ਹੀ ਉਨ੍ਹਾਂ ਨੂੰ ਅੱਤਵਾਦੀ ਜਥੇਬੰਦੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਸਰਕਾਰ ਨੇ ਉਨ੍ਹਾਂ ਨੂੰ 12 ਸੁਰੱਖਿਆ ਮੁਲਾਜ਼ਮ ਦਿੱਤੇ ਹੋਏ ਹਨ। ਇਸ ਤੋਂ ਇਲਾਵਾ ਬ੍ਰਾਹਮਣ ਕਲਿਆਣ ਮੰਚ ਦੇ ਸੰਸਥਾਪਕ ਨਰੇਸ਼ ਧਾਮੀ ਤੇ ਹਿੰਦੂ ਸਤਕਾਰ ਕਮੇਟੀ ਦੇ ਪ੍ਰਧਾਨ ਵੀ ਸੁਰੱਖਿਆ ਦੇ ਘੇਰੇ ‘ਚ ਹਨ। ਉਕਤ ਨੇਤਾਵਾਂ ਦੀ ਰਿਹਾਇਸ਼ ਤੋਂ ਸਬੰਧਤ ਥਾਣੇ ਤੇ ਚੌਕੀ ਇੰਚਾਰਜ ਨੂੰ ਵੀ ਅਲਰਟ ‘ਤੇ ਰਹਿਣ ਨੂੰ ਕਿਹਾ ਗਿਆ ਹੈ।

ਬਾਦਲਾਂ ਤੇ ਸ਼੍ਰੋਮਣੀ ਕਮੇਟੀ ਦਾ ਨਵਾਂ ਕਾਰਨਾਮਾ! Latest News | Badal | SGPC

ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਸ਼ਨਿਚਰਵਾਰ ਕੇਐੱਲਐੱਫ ਦੇ ਅੱਤਵਾਦੀ ਮਹਿੰਦਰਪਾਲ ਸਿੰਘ, ਗੁਰਤੇਜ ਸਿੰਘ ਤੇ ਲਵਪ੍ਰਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਪੁੱਛ-ਪੜਤਾਲ ‘ਚ ਮੰਨ ਚੁੱਕੇ ਹਨ ਕਿ ਉਨ੍ਹਾਂ ਦੇ ਨਿਸ਼ਾਨੇ ‘ਤੇ ਅੰਮਿ੍ਤਸਰ ਦੇ ਸ਼ਿਵਸੇਨਾ ਨੇਤਾ, ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦਾ ਇਕ ਪੈਰੋਕਾਰ ਉਨ੍ਹਾਂ ਦੇ ਟਾਰਗੈਟ ‘ਤੇ ਹੈ। ਇਸ ਤੋਂ ਇਲਾਵਾ ਪਹਿਲਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਤੋਂ ਖਾਲਿਸਤਾਨੀ ਮੂਵਮੈਂਟ ਨਾਲ ਜੁੜੇ ਅੱਤਵਾਦੀ ਗੁਰਮੀਤ ਸਿੰਘ ਤੇ ਵਿਕਰਮਜੀਤ ਸਿੰਘ ਕਬੂਲ ਕਰ ਚੁੱਕੇ ਹਨ ਕਿ ਪੰਜਾਬ ‘ਚ ਸਾਲ 2018 ‘ਚ ਹੋਏ ਨਿਰੰਕਾਰੀ ਭਵਨ ਬਲਾਸਟ ਵਰਗੇ ਅੱਤਵਾਦੀ ਹਮਲੇ ਦੀ ਫਿਰਾਕ ‘ਚ ਹਨ।

ਗੁਰਦੁਆਰੇ ‘ਚ ਹੋਇਆ ਅਜਿਹਾ ਕੰਮ | Gurdwara | Punjab

ਫੜੇ ਗਏ ਪੰਜੇ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਸੰਪਰਕ ‘ਚ ਹਨ। ਗੁਰਮੀਤ ਸਿੰਘ ਅਪ੍ਰੈਲ 2018 ‘ਚ ਪਾਕਿਸਤਾਨ ਜਾਣ ਦੇ ਯਤਨ ਕਰ ਰਿਹਾ ਸੀ। ਫੜੇ ਗਏ ਗੁਰਮੀਤ ਸਿੰਘ ਕੋਲੋਂ ਮਸ਼ੀਨ ਗੰਨ ਤੇ ਭਾਰੀ ਗਿਣਤੀ ‘ਚ ਗੋਲੀ-ਸਿੱਕਾ ਤੇ ਮੈਗਜ਼ੀਨ ਵੀ ਬਰਾਮਦ ਕੀਤੀ ਜਾ ਚੁੱਕੀ ਹੈ। ਅੱਤਵਾਦੀ ਗੁਰਮੀਤ ਸਿੰਘ ਤੇ ਵਿਕਰਮਜੀਤ ਸਿੰਘ ਕੋਲੋਂ ਪੁਲਿਸ ਤੇ ਹੋਰ ਏਜੰਸੀਆਂ ਅੱਜ ਵੀ ਪੁੱਛ-ਪੜਤਾਲ ਕਰ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button