Breaking NewsD5 specialInternationalNewsTop News

ਨਿਊ ਮੈਕਸੀਕੋ ‘ਚ ਹਾਟ – ਏਅਰ ਬੈਲੂਨ ਕ੍ਰੈਸ਼ ‘ਚ 5 ਦੀ ਮੌਤ

ਵਾਸ਼ਿੰਗਟਨ : ਅਮਰੀਕੀ ਰਾਜ ਨਿਊ ਮੈਕਸੀਕੋ ‘ਚ ਅਲਬੁਕਰਕੇ ‘ਚ ਇੱਕ ਗਰਮ ਹਵਾ ਦੇ ਗੁਬਾਰੇ ਦੁਰਘਟਨਾ ਦੌਰਾਨ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ, ਅਧਿਕਾਰੀਆਂ ਨੇ ਇਸਦੀ ਜਾਣਕਾਰੀ ਸ਼ਨੀਵਾਰ ਸਵੇਰੇ ਦਿੱਤੀ। ਪੁਲਿਸ ਦੇ ਬੁਲਾਰੇ ਗਿਲਬਰਟ ਗਾਲੇਗੋਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 7 ਵਜੇ ਸ਼ਹਿਰ ਦੇ ਪੱਛਮੀ ਇਲਾਕੇ ਵਿਚ ਵਾਪਰਿਆ। ਹਾਦਸੇ ਵਿਚ ਮਾਰੇ ਗਏ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਸਿਰਫ ਇੰਨਾ ਦੱਸਿਆ ਗਿਆ ਕਿ ਪਾਇਲਟ ਸਮੇਤ ਤਿੰਨ ਪੁਰਸ਼ਾਂ ਅਤੇ ਔਰਤਾਂ ਦੀ ਮੌਤ ਹੋ ਗਈ। ਬੁਲਾਰੇ ਨੇ ਦੱਸਿਆ ਕਿ ਚਾਰ ਲੋਕਾਂ ਦੀ ਮੌਤ ਘਟਨਾ ਸਥਲ ‘ਤੇ ਹੀ ਹੋ ਗਈ ਅਤੇ ਇਕ ਵਿਅਕਤੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।

ਲਓ ਵੜ੍ਹਗੇ ਦਫ਼ਤਰ ‘ਚ ਕਿਸਾਨ!ਪਤੰਦਰਾਂ ਨੇ ਟਰਾਲੀਆਂ ਕਰਤੀਆਂ ਸਿੱਧੀਆਂ || D5 Channel Punjabi

ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਕਈ ਰੰਗਾਂ ਵਾਲਾ ਗੁਬਾਰਾ ਬਿਜਲੀ ਦੀਆਂ ਤਾਰਾਂ ਦੇ ਉੱਪਰ ਪਹੁੰਚ ਗਿਆ। ਤਾਰਾਂ ਦੀ ਚਪੇਟ ਵਿਚ ਆਉਣ ਮਗਰੋਂ ਇਸ ਵਿਚ ਅੱਗ ਲੱਗ ਗਈ ਅਤੇ ਇਹ 30 ਮੀਟਰ ਹੇਠਾਂ ਡਿੱਗ ਪਿਆ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੇ ਵਾਇਰਲ ਹੋਏ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਜਗ੍ਹਾ ‘ਤੇ ਗੁਬਾਰਾ ਡਿੱਗਿਆ, ਉਹ ਭੀੜ ਭਰਪੂਰ ਇਲਾਕਾ ਹੈ ਅਤੇ ਇੱਥੇ ਮੌਜੂਦ ਲੋਕ ਦਮਕਲ ਵਿਭਾਗ ਨੂੰ ਇਸ ਦੀ ਸੂਚਨਾ ਦੇ ਰਹੇ ਹਨ। ਗਾਲੇਗੋਸ ਨੇ ਕਿਹਾ ਕਿ ਜੇਕਰ ਹਵਾ ਤੇਜ਼ ਹੋਵੇ ਤਾਂ ਗਰਮ ਹਵਾ ਦੇ ਗੁਬਾਰੇ ਨੂੰ ਸੰਭਾਲਣਾ ਮੁਸ਼ਕਲ ਹੁੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button