Breaking NewsD5 specialNewsSportsTop News

Rohit Sharma ਨੇ IPL ‘ਚ ਮੁੰਬਈ ਇੰਡੀਅਨਜ਼ ਲਈ ਪੂਰੇ ਕੀਤੇ 200 ਛੱਕੇ

ਮੁੰਬਈ : ਰੋਹਿਤ ਸ਼ਰਮਾ ਨੇ ਸ਼ੁੱਕਰਵਾਰ ਨੂੰ ਬ੍ਰੇਬੋਰਨ ਸਟੇਡੀਅਮ ‘ਚ ਗੁਜਰਾਤ ਟਾਈਟਨਸ( ਜੀਟੀ) ਦੇ ਖਿਲਾਫ਼ ਆਪਣੇ ਮੈਚ ਦੇ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ‘ਚ ਮੁੰਬਈ ਇੰਡੀਅਨਜ਼ ਲਈ 200 ਛੱਕੇ ਪੂਰੇ ਕੀਤੇ। ਰੋਹਿਤ ਲੀਗ ਦੇ ਇਤਿਹਾਸ ‘ਚ ਸਿਰਫ਼ ਪੰਜਵੇਂ ਖਿਡਾਰੀ ਤੇ ਮੁੰਬਈ ਇੰਡੀਅਨਜ਼ ਦੇ ਦੂਜੇ ਅਜਿਹੇ ਖਿਡਾਰੀ ਬਣ ਗਏ ਹਨ।ਰੋਹਿਤ ਨੇ ਦਿਨ ਦੇ ਪਹਿਲੇ ਛੱਕੇ ‘ਚ 200 ਛੱਕਿਆਂ ਦੀ ਉਪਲੱਬਧੀ ਹਾਸਲ ਕੀਤੀ।

Tajinder Pal Bagga Latest : Bagga ਦੀ ਗ੍ਰਿਫਤਾਰੀ ਨੂੰ ਲੈ ਹਾਈਕੋਰਟ ਦਾ ਵੱਡਾ ਫੈਸਲਾ! | D5 Channel Punjabi

ਇਸ ਦੇ ਨਾਲ ਹੀ ਰੋਹਿਤ ਵਿਰਾਟ ਕੋਹਲੀ, ਏ. ਬੀ. ਡਿਵਿਲੀਅਰਸ, ਕ੍ਰਿਸ ਗੇਲ ਤੇ ਕੀਰੋਨ ਪੋਲਾਰਡ ਦੇ ਕਲੱਬ ‘ਚ ਸ਼ਾਮਲ ਹੋ ਗਏ। ਉਹ ਪੋਲਾਰਡ ਦੇ ਬਾਅਦ ਇਹ ਹਾਸਲ ਕਰਨ ਵਾਲੇ ਮੁੰਬਈ ਇੰਡੀਅਨਜ਼ ਦੇ ਦੂਜੇ ਖਿਡਾਰੀ ਹਨ। ਪੋਲਾਰਡ ਦੇ ਆਈ. ਪੀ. ਐੱਲ. ‘ਚ 257 ਛੱਕੇ ਹਨ। ਮੈਚ ਦੀ ਗੱਲ ਕਰੀਏ ਤਾਂ ਮੁਰੂਗਨ ਅਸ਼ਵਿਨ ਨੇ ਦੋ ਵਿਕਟ ਲਏ ਤੇ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ ਤੇ ਟਿਮ ਡੇਵਿਡ ਦੀਆਂ ਸ਼ਾਨਦਾਰ ਪਾਰੀਆਂ ਨੇ ਮੁੰਬਈ ਇੰਡੀਅਨਜ਼ ਨੂੰ ਬ੍ਰੇਬੋਰਨ ਸਟੇਡੀਅਮ ‘ਚ ਗੁਜਰਾਤ ਟਾਈਟਨਸ ‘ਤੇ 5 ਦੌੜਾਂ ਦੀ ਰੋਮਾਂਚਕ ਜਿੱਤ ਦਿਵਾਉਣ ‘ਚ ਮਦਦ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button