NationalTop News

ਏਅਰਲਾਈਨਜ਼ ਵੱਲੋਂ  ਰੂਟਾਂ ‘ਤੇ ਕਿਰਾਏ ‘ਚ ਕੀਤਾ ਵਾਧਾ

ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਛੁੱਟੀਆਂ ਮਨਾਉਣ ਲਈ ਛੁੱਟੀ ਵਾਲੇ ਸਥਾਨਾਂ ਦਾ ਰੁਖ ਕਰਦੇ ਹਨ। ਇਸ ਮੌਕੇ ਦਾ ਫ਼ਾਇਦਾ ਏਅਰਲਾਈਨਜ਼ ਕੰਪਨੀਆਂ ਵੱਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਜਾਂਦਾ ਹੈ ਅਤੇ ਹਵਾਈ ਕਿਰਾਇਆ ਮਹਿੰਗਾ ਕਰ ਦਿੱਤਾ ਜਾਂਦਾ ਹੈ।ਇਸ ਵਾਰ ਵੀ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਏਅਰਲਾਈਨਜ਼ ਵੱਲੋਂ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ। ਜਹਾਜ਼ਾਂ ਦੇ ਕਿਰਾਏ ‘ਚ ਔਸਤਨ 30 ਤੋਂ 40 ਫੀਸਦੀ ਦਾ ਵਾਧਾ ਦੇਖਿਆ ਜਾ ਰਿਹਾ ਹੈ। ਉਥੇ ਹੀ ਦਿੱਲੀ-ਮੁੰਬਈ, ਦਿੱਲੀ-ਚੇਨਈ ਅਤੇ ਦਿੱਲੀ-ਬੰਗਲੌਰ ਵਰਗੇ ਮਸ਼ਹੂਰ ਮਾਰਗਾਂ ‘ਤੇ ਇਹ ਵਾਧਾ 50 ਫੀਸਦੀ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ।ਨਵੇਂ ਸਾਲ ਦੇ ਸੀਜ਼ਨ ਵਿੱਚ, ਮੁੰਬਈ-ਦਿੱਲੀ ਰੂਟ ‘ਤੇ ਕਿਰਾਇਆ ਲਗਪਗ 14,000 ਤੋਂ 27,000 ਰੁਪਏ ਹੈ, ਜਦੋਂ ਕਿ ਨਵੰਬਰ ਵਿੱਚ 15,000 ਤੋਂ 20,000 ਰੁਪਏ ਅਤੇ ਸਤੰਬਰ ਵਿੱਚ ਲਗਪਗ 5,500 ਰੁਪਏ। ਇਸ ਦੇ ਨਾਲ ਹੀ, ਮੁੰਬਈ-ਬੰਗਲੌਰ ਰੂਟ ‘ਤੇ ਕਿਰਾਇਆ 4,000 ਤੋਂ 14,000 ਰੁਪਏ ਤੱਕ ਹੈ, ਜਦੋਂ ਕਿ ਇਹ ਨਵੰਬਰ ਵਿੱਚ 4,000 ਤੋਂ 17,000 ਰੁਪਏ ਅਤੇ ਸਤੰਬਰ ਵਿੱਚ 2,000 ਰੁਪਏ ਦੇ ਕਰੀਬ ਸੀ। ਦਿੱਲੀ-ਕੋਲਕਾਤਾ ਰੂਟ ‘ਤੇ ਵੀ ਕਿਰਾਇਆ 15,000 ਰੁਪਏ ਤੋਂ ਵਧ ਕੇ 22,000 ਰੁਪਏ ਹੋ ਗਿਆ ਹੈ, ਜੋ ਸਤੰਬਰ ‘ਚ ਲਗਪਗ 10,000 ਰੁਪਏ ਚੱਲ ਰਿਹਾ ਸੀ।ਅੰਤਰਰਾਸ਼ਟਰੀ ਰੂਟਾਂ ‘ਤੇ ਕਿਰਾਏ ‘ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਕ ਰਿਪੋਰਟ ਮੁਤਾਬਕ ਭਾਰਤ ਤੋਂ ਲੋਕ ਛੁੱਟੀਆਂ ਮਨਾਉਣ ਲਈ ਨਿਊਯਾਰਕ, ਲੰਡਨ ਅਤੇ ਦੁਬਈ ਜਾਂਦੇ ਹਨ ਅਤੇ ਇਨ੍ਹਾਂ ਰੂਟਾਂ ‘ਤੇ ਕਿਰਾਏ ‘ਚ ਕਰੀਬ 10 ਤੋਂ 50 ਫੀਸਦੀ ਤਕ ਦਾ ਵਾਧਾ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button