Breaking NewsIndiaNewsPunjab

ਉੱਤਰੀ ਖੇਤਰ ਵਿੱਚ 76 ਪ੍ਰਵਾਨਿਤ ਲੈਬਾਂ ਨਾਲ ਕੋਵਿਡ–19 ਟੈਸਟਿੰਗ ਲੈਬ ਨੈੱਟਵਰਕ ਹੋਇਆ ਮਜ਼ਬੂਤ

ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੋਵਿਡ–19 ਦੇ ਪ੍ਰਬੰਧਨ ਲਈ 65 ਸਮਰਪਿਤ ਕੋਵਿਡ ਹਸਪਤਾਲਾਂ ਦੀ ਸ਼ਨਾਖ਼ਤ ਹੋਈ

 ਚੰਡੀਗੜ੍ਹ, 18 ਜੁਲਾਈ : ਕੋਵਿਡ–19 ਦੇ ਪ੍ਰਬੰਧਨ ਲਈ ਟੈਸਟਿੰਗ ਸਮਰੱਥਾ ਅਤੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧੇ ਹਿਤ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਸਾਂਝੇ ਉੱਦਮਾਂ ਸਦਕਾ ਸਮੁੱਚੇ ਭਾਰਤ ਵਿੱਚ ਹੀ ਸਿਹਤਯਾਬੀ ਦਰਾਂ ਵਿੱਚ ਨਿਰੰਤਰ ਸੁਧਾਰ ਹੋ ਰਿਹਾ ਹੈ। ਉੱਤਰੀ ਖੇਤਰ ਦੇ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਕੋਵਿਡ–19 ਦੇ ਮਾਮਲਿਆਂ ਨਾਲ ਨਿਪਟਣ ਲਈ ਕੁੱਲ 469 ਸਮਰਪਿਤ ਕੋਵਿਡ ਕੇਅਰ ਸੈਂਟਰਾਂ, 252 ਕੋਵਿਡ ਸਿਹਤ ਕੇਂਦਰਾਂ ਅਤੇ 65 ਸਮਰਪਿਤ ਕੋਵਿਡ ਹਸਪਤਾਲਾਂ ਦੀ ਸ਼ਨਾਖ਼ਤ ਕੀਤੀ ਹੈ। ਇਸ ਖੇਤਰ ਦੇ ਰਾਜਾਂ ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 16 ਜੁਲਾਈ, 2020 ਤੱਕ ਸ਼ਨਾਖ਼ਤ ਕੀਤੇ ਜਾ ਚੁੱਕੇ ਸਿਹਤ ਬੁਨਿਆਦੀ ਢਾਂਚੇ ਦੀ ਸਥਿਤੀ ਨਿਮਨ ਲਿਖਤ ਅਨੁਸਾਰ ਹੈ:

 

ਲੜੀ ਨੰ. ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਮਰਪਿਤ ਕੋਵਿਡ ਕੇਅਰ ਸੈਂਟਰ ਸਮਰਪਿਤ ਕੋਵਿਡ ਹੈਲਥ ਸੈਂਟਰ ਸਮਰਪਿਤ ਕੋਵਿਡ ਹਸਪਤਾਲ
1. ਹਰਿਆਣਾ 377 181 43
2. ਹਿਮਾਚਲ ਪ੍ਰਦੇਸ਼ 23 11 11
3. ਪੰਜਾਬ 56 57 9
4. ਚੰਡੀਗੜ੍ਹ 13 3 2

ਹੁਣ ਪੁਲਿਸ ਨਹੀਂ ਮਸਟਰ ਕਰਨਗੇ ਆਹ ਕੰਮ! ਕੈਪਟਨ ਸਰਕਾਰ ਨੇ ਦਿੱਤੀ ਵੱਡੀ ਪਾਵਰ

ਇਸਦੇ ਨਾਲ ਹੀ ‘ਟੈਸਟ, ਟ੍ਰੇਸ, ਟ੍ਰੀਟ’ (ਟੈਸਟ ਕਰਨ, ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ, ਇਲਾਜ ਕਰਨ) ਨੀਤੀ ਅਨੁਸਾਰ ਕੇਂਦਰ ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੈਸਟਿੰਗ ਪਹਿਲ ਕਦਮੀਆਂ ਵਧਾ ਰਹੀ ਹੈ। ਉੱਤਰੀ ਖੇਤਰ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹੁਣ ਤੱਕ ਕੋਵਿਡ–19 ਟੈਸਟਿੰਗ ਲਈ 76 ਮਾਨਤਾ–ਪ੍ਰਾਪਤ ਲੈਬਾਂ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੋਵਿਡ–19 ਦੀਆਂ ਚਾਰ ਟੈਸਟਿੰਗ ਲੈਬੋਰੇਟਰੀਆਂ (ਸਰਕਾਰੀਲੈਬਾਂ– 3; ਨਿਜੀ– 1) ਹਨ। ਹਰਿਆਣਾ ਵਿੱਚ 16 ਸਰਕਾਰੀ ਲੈਬਾਂ ਅਤੇ 9 ਨਿਜੀ ਲੈਬਾਂ ਸਮੇਤ ਕੁੱਲ 25 ਮਾਨਤਾ–ਪ੍ਰਾਪਤ ਲੈਬੋਰੇਟਰੀਆਂ ਹਨ। ਹਿਮਾਚਲ ਪ੍ਰਦੇਸ਼ ਰਾਜ ਵਿੱਚ 20 ਮਾਨਤਾ–ਪ੍ਰਾਪਤ ਕੋਵਿਡ–19 ਟੈਸਟਿੰਗ ਲੈਬੋਰੇਟਰੀਆਂ ਹਨ। ਪੰਜਾਬ ਵਿੱਚ ਕੁੱਲ27 ਮਾਨਤਾ–ਪ੍ਰਾਪਤ ਲੈਬੋਰੇਟਰੀਆਂ ਹਨ, ਜਿਨ੍ਹਾਂ ਵਿੱਚੋਂ 20 ਸਰਕਾਰੀ ਅਤੇ 7 ਨਿਜੀ ਲੈਬੋਰੇਟਰੀਆਂ ਹਨ।

                        17 ਜੁਲਾਈ, 2020 ਨੂੰ ਇਸ ਖੇਤਰ ਵਿੱਚ ਕੋਵਿਡ19 ਟੈਸਟਿੰਗ ਲੈਬ ਨੈੱਟਵਰਕ

ਪੂਰੇ ਦੇਸ਼ ਵਿੱਚ, 1,383 ਸਮਰਪਿਤ ਕੋਵਿਡ ਹਸਪਤਾਲ, 3,107 ਸਮਰਪਿਤ ਕੋਵਿਡ ਹੈਲਥ ਕੇਅਰ ਸੈਂਟਰਾਂ ਅਤੇ 10,382 ਕੋਵਿਡ ਕੇਅਰ ਸੈਂਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਕੁੱਲ ਮਿਲਾ ਕੇ ਇਨ੍ਹਾਂ ਦੀ ਸਮਰੱਥਾ 46,673 ਆਈਸੀਯੂ ਬਿਸਤਰਿਆਂ ਦੀ ਹੈ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਸਪਤਾਲਾਂ ਵਿੱਚ 21,848 ਵੈਂਟੀਲੇਟਰ ਹਨ। ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਸੰਸਥਾਵਾਂ ਨੂੰ 235.58 ਲੱਖ ਐੱਨ 95 ਮਾਸਕ ਅਤੇ 124.26 ਲੱਖ ਪੀਪੀਈ ਕਿੱਟਾਂ ਸਪਲਾਈ ਕੀਤੀਆਂ ਹਨ। ਦੇਸ਼ ਵਿੱਚ 17 ਜੁਲਾਈ, 2020 ਨੂੰ ਟੈਸਟਿੰਗ ਲੈਬ ਨੈੱਟਵਰਕ ਨੂੰ 1,253 ਲੈਬਾਂ ਨਾਲ ਹੋਰ ਮਜ਼ਬੂਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 885 ਲੈਬਾਂ ਸਰਕਾਰੀ ਖੇਤਰ ਦੀਆਂ ਅਤੇ 368 ਨਿਜੀ ਲੈਬਾਂ ਹਨ।

ਆਈਸੀਐੱਮਆਰ ਤੋਂ ਪ੍ਰਵਾਨਿਤ ਟੈਸਟਿੰਗ ਲੈਬ ਨੈੱਟਵਰਕ

                                                        ਸਮੁੱਚੇ ਭਾਰਤ ਵਿੱਚ, 17 ਜੁਲਾਈ, 2020 ਨੂੰ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button