Breaking NewsD5 specialIndiaNewsTop News

ਉਮਰ – 13 ਸਾਲ, ਭਾਰ – 140 ਕਿੱਲੋ…ਚਰਚਾ ‘ਚ ਹੈ ਗੁਜਰਾਤ ਦਾ ਇਹ ਬੱਚਾ

ਨਵੀਂ ਦਿਲੀ : ਗੁਜਰਾਤ ਦਾ ਇਹ 13 ਸਾਲਾ ਬੱਚਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਸਦਾ ਚਰਚਾ ‘ਚ ਰਹਿਣ ਦਾ ਕਾਰਨ ਇਹ ਹੈ ਕਿ ਉਸਦਾ ਭਾਰ 140 ਕਿੱਲੋ ਹੋ ਚੁੱਕਿਆ ਹੈ। ਉਮਰ ਸਿਰਫ 13 ਸਾਲ ਹੈ ਪਰ ਭਾਰ ਦੇ ਮਾਮਲੇ ‘ਚ ਉਹ ਕਈ ਰਿਕਾਰਡ ਤੋੜ ਰਿਹਾ ਹੈ। ਪਰਿਵਾਰ ਵੀ ਗਰੀਬ ਹੈ, ਅਜਿਹੇ ‘ਚ ਬੱਚੇ ਦਾ ਇਲਾਜ਼ ਨਹੀਂ ਕਰਵਾ ਪਾ ਰਹੇ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਖਾਣ ਪੀਣ ਦਾ ਬਹੁਤ ਸ਼ੌਕੀਨ ਹੈ। ਇਸ ਦੇ ਕਾਰਨ ਉਸ ਦਾ ਭਾਰ ਵਧਦਾ ਗਿਆ।

ਬੇਅਦਬੀ ਮਾਮਲੇ ‘ਤੇ ਅਕਾਲੀ ਆਗੂ ਦਾ ਵੱਡਾ ਬਿਆਨ ! ਕੀਤੇ ਖੁਲਾਸੇ ! ਸਰਕਾਰ ਦੀ ਉੱਡਾਈ ਨੀਂਦ !

ਸਾਗਰ ਗੁਜਰਾਤ ਦੇ ਅਮਰੇਲੀ ਦੇ ਧਾਰੀ ਖੇਤਰ ਦਾ ਵਸਨੀਕ ਹੈ। ਪਰਿਵਾਰ ਅਨੁਸਾਰ ਜਦੋਂ ਸਾਗਰ ਦਾ ਜਨਮ ਹੋਇਆ ਸੀ ਉਹ ਬਹੁਤ ਪਤਲਾ ਸੀ। ਉਹ ਬਚਪਨ ਤੋਂ ਹੀ ਖਾਣ ਦਾ ਸ਼ੌਕੀਨ ਸੀ। ਅਜਿਹੀ ਸਥਿਤੀ ਵਿੱਚ ਉਸ ਦਾ ਭਾਰ ਹੌਲੀ ਹੌਲੀ ਵਧਦਾ ਗਿਆ। ਪਰਿਵਾਰ ਨੇ ਦੱਸਿਆ ਕਿ ਸ਼ੁਰੂ ਵਿਚ ਉਸ ਨੂੰ ਖਾਣ-ਪੀਣ ਦਾ ਸ਼ੌਕ ਉਸ ਦੀ ਆਦਤ ਬਣ ਗਈ ਸੀ। ਇਸ ਤੋਂ ਬਾਅਦ ਉਸ ਦੇ ਖਾਣੇ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ।

BIG BREAKING ਲੱਖਾ ਸਿਧਾਣਾ ‘ਤੇ ਵੱਡਾ ਐਕਸ਼ਨ! FIR ਹੋਈ ਦਰਜ !ਵਧੀਆਂ ਮੁਸ਼ਕਲਾਂ

ਉਮਰ ਦੇ ਅਨੁਸਾਰ ਭਾਰ ਜ਼ਿਆਦਾ ਹੋਣ ਕਰਕੇ ਸਾਗਰ ਨੂੰ ਭੁੱਖ ਵੀ ਵਧੇਰੇ ਲੱਗਦੀ ਹੈ। ਇਸ ‘ਤੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਭੁੱਖ ਅਨੁਸਾਰ ਉਸ ਦੀ ਮੰਗ ਪੂਰੀ ਕਰਨ’ ਚ ਮੁਸ਼ਕਲ ਆ ਰਹੀ ਹੈ। ਉਹ ਆਰਥਿਕ ਤੌਰ ‘ਤੇ ਕਮਜ਼ੋਰ ਹਨ। ਪਰਿਵਾਰ ਨੇ ਦੱਸਿਆ ਕਿ 13 ਸਾਲ ਦੀ ਉਮਰ ਵਿਚ ਸਾਗਰ ਪੂਰੇ ਦਿਨ ਵਿਚ ਬਾਜਰੇ ਦੀਆਂ 8 ਰੋਟੀਆਂ ਖਾਂਦਾ ਹੈ। ਸਾਗਰ ਦੇ ਪਿਤਾ ਪੇਸ਼ੇ ਤੋਂ ਇੱਕ ਕਿਸਾਨ ਹਨ। ਉਹ ਬੇਟੇ ਦੇ ਵਧਦੇ ਭਾਰ ਤੋਂ ਵੀ ਚਿੰਤਤ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button