Breaking NewsD5 specialNewsSportsTop News

ਹਰਮਨਪ੍ਰੀਤ ਦੇ ਦੋ ਗੋਲਾਂ ਨਾਲ ਭਾਰਤ ਨੇ ਪ੍ਰੋ ਲੀਗ ‘ਚ ਜਰਮਨੀ ਨੂੰ ਹਰਾਇਆ

ਭੁਵਨੇਸ਼ਵਰ : ਉਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਜਰਮਨੀ ਖ਼ਿਲਾਫ਼ ਵੀਰਵਾਰ ਨੂੰ ਪਹਿਲੇ ਮੈਚ ਵਿਚ 3-0 ਨਾਲ ਜਿੱਤ ਦਰਜ ਕੀਤੀ। ਹਰਮਨਪ੍ਰੀਤ ਨੇ 18ਵੇਂ ਤੇ 27ਵੇਂ ਮਿੰਟ ਵਿਚ ਪੈਨਲਟੀ ਕਾਰਨਰ ‘ਤੇ ਗੋਲ ਕੀਤੇ ਜਦਕਿ ਅਭਿਸ਼ੇਕ ਨੇ 45ਵੇਂ ਮਿੰਟ ਵਿਚ ਗੋਲ ਕੀਤਾ।

Sidhu ਹੋਇਆ ਬਾਗੀ? ਕੀਤਾ ਵੱਡਾ ਧਮਾਕਾ! ਲਓ ਬਿਜਲੀ ਮੁਫਤ! BJP ਦਾ ਐਲਾਨ | D5 Channel Punjabi

ਜਰਮਨੀ ਦੀ 22 ਮੈਂਬਰੀ ਟੀਮ ਵਿਚ ਛੇ ਖਿਡਾਰੀਆਂ ਨੇ ਸੀਨੀਅਰ ਪੱਧਰ ‘ਤੇ ਸ਼ੁਰੂਆਤ ਕੀਤੀ ਹੈ ਤੇ ਦੋਵੇਂ ਟੀਮਾਂ ਦੇ ਪ੍ਰਦਰਸ਼ਨ ਵਿਚ ਫ਼ਰਕ ਸਾਫ਼ ਨਜ਼ਰ ਆਇਆ। ਇਸ ਜਿੱਤ ਤੋਂ ਬਾਅਦ ਭਾਰਤ 11 ਮੈਚਾਂ ਵਿਚ 24 ਅੰਕ ਲੈ ਕੇ ਸਿਖਰ ‘ਤੇ ਹੈ ਜਦਕਿ ਜਰਮਨੀ ਨੌਂ ਮੈਚਾਂ ਵਿਚ 17 ਅੰਕ ਦੇ ਨਾਲ ਦੂਜੇ ਸਥਾਨ ‘ਤੇ ਹੈ। ਦੋਵੇਂ ਟੀਮਾਂ ਸ਼ੁੱਕਰਵਾਰ ਨੂੰ ਦੂਜਾ ਮੈਚ ਖੇਡਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button