Breaking NewsD5 specialNewsPunjab

ਉਮਰ 118 ਸਾਲ, ਆਪਰੇਸ਼ਨ ਦਿਲ ਦਾ, ਟੀਕਾ ਲੱਗਣ ‘ਤੇ ਰੋਣ ਵਾਲੇ ਆਹ ਖ਼ਬਰ ਨਾ ਦੇਖਣ (ਵੀਡੀਓ)

ਲੁਧਿਆਣਾ: ਇੱਥੋਂ ਦੇ ਪ੍ਰਾਈਵੇਟ ਹਸਪਤਾਲ ਵਿੱਚ 118 ਸਾਲ ਦੀ ਮਹਿਲਾ ਨੂੰ ਆਪ੍ਰੇਸ਼ਨ ਕਰਕੇ ਪੇਸਮੇਕਰ ਲਾਇਆ ਗਿਆ ਜੋ ਹੁਣ ਪੂਰੀ ਤਰ੍ਹਾਂ ਠੀਕ ਹੈ। ਇਸ ਔਖੀ ਸਰਜਰੀ ਨੂੰ ਹੁਣ ਗਿਨੀਜ਼ ਵਰਲਡ ਰਿਕਾਰਡ ‘ਚ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾ ਪੇਸਮੇਕਰ 107 ਸਾਲਾ ਮਰੀਜ਼ ਦੇ ਲਾਏ ਜਾਣ ਦਾ ਰਿਕਾਰਡ ਹੈ।

Read Also ਡਾਕਟਰਾਂ ਦੀ ਲਾਪਰਵਾਹੀ, ਖੱਬੇ ਦੀ ਬਜਾਏ ਸੱਜੇ ਪੈਰ ਦਾ ਕਰ ਦਿੱਤਾ ਆਪਰੇਸ਼ਨ

ਫਿਰੋਜ਼ਪੁਰ ਦੀ ਕਰਤਾਰ ਕੌਰ ਦਾ ਕਹਿਣਾ ਹੈ ਕਿ ਉਸ ਦੀ ਉਮਰ 116 ਸਾਲ ਹੈ ਤੇ ਉਹ ਸਰਕਾਰੀ ਨੌਕਰੀ ਕਰ ਚੁੱਕੀ ਹੈ। ਇਸ ਤੋਂ ਉਸ ਨੇ 58 ਸਾਲ ‘ਚ ਰਿਟਾਇਰਮੈਂਟ ਲਈ ਸੀ। ਕਰਤਾਰ ਕੌਰ ਦੀ 88 ਸਾਲਾ ਧੀ ਵੀ ਹੈ। ਹਸਪਤਾਲ ਦੇ ਡਾਕਟਰਾਂ ਨੇ ਵੀ ਉਸ ਦੇ ਜਨਮ ਦੇ 2-3 ਸਬੂਤ ਦੇਖੇ ਹਨ। ਇਸ ਤੋਂ ਬਾਅਦ ਇਸ ਸਰਜਰੀ ਨੂੰ ਗਿਨੀਜ਼ ‘ਚ ਦਰਜ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਸੀਨੀਅਰ ਕਾਰਡੀਓਲਜਿਸਟ ਡਾਕਟਰ ਰਵਨਿੰਦਰ ਸਿੰਘ ਕੂਕਾ ਦਾ ਕਹਿਣਾ ਹੈ ਕਿ ਕਰਤਾਰ ਕੌਰ ਨੂੰ 24 ਫਰਵਰੀ ਨੂੰ ਰਾਤ 9 ਵਜੇ ਹਸਪਤਾਲ ਲਿਆਂਦਾ ਗਿਆ ਸੀ। ਉਸ ਸਮੇਂ ਉਹ ਬੇਹੋਸ਼ ਸੀ ਤੇ ਉਸ ਦੀ ਦਿਲ ਦੀ ਧੜਕਣ ਵੀ ਕਾਫੀ ਘੱਟ ਚਲ ਰਹੀ ਸੀ। ਉਸ ਦੀ ਹਾਰਟਬੀਟ ਵਧਾਉਣ ਲਈ ਟੈਂਪਰੇਰੀ ਪੇਸਮੇਕਰ ਲਾਇਆ ਗਿਆ। 28 ਫਰਵਰੀ ਨੂੰ ਅਲਟ੍ਰਾ ਮਾਡਰਨ ਕੈਥਲੇਨ ‘ਚ ਪਰਮਾਨੈਂਟ ਪੇਸਮੇਕਰ ਇੰਪਲਾਂਟ ਕੀਤਾ ਗਿਆ। ਇਸ ਤੋਂ ਬਾਅਦ ਉਸ ਦੀ ਹਾਲਤ ‘ਚ ਸੁਧਾਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button