Breaking NewsInternationalNews

ਉਡ਼ਾਨ ਭਰਨ ਤੋਂ 3 ਮਿੰਟ ਬਾਅਦ ਬੋਇੰਗ – 737 ਜ਼ਹਾਜ਼ ਹਾਦਸੇ ਦਾ ਸ਼ਿਕਾਰ, 176 ਲੋਕਾਂ ਦੀ ਮੌਤ

ਈਰਾਨ : ਈਰਾਨ – ਅਮਰੀਕਾ ਤਣਾਅ ਦੇ ਵਿੱਚ ਤੇਹਰਾਨ ‘ਚ ਯੂਕਰੇਨ ਦਾ ਇੱਕ ਯਾਤਰੀ ਜਹਾਜ਼ ਬੋਇੰਗ 737 ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ‘ਚ ਸਵਾਰ ਕੁਲ 176 ਮੁਸਾਫਰਾਂ ਦੀ ਮੌਤ ਹੋ ਗਈ ਹੈ। ਈਰਾਨੀ ਮੀਡੀਆ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਇਹ ਦੁਰਘਟਨਾ ਤਕਨੀਕੀ ਖਰਾਬੀ ਦੇ ਕਾਰਨ ਹੋਈ ਹੈ। ਜਹਾਜ਼ ਨੇ ਤੇਹਰਾਨ ਦੇ ਇਮਾਮ ਖੁਮੈਨੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਬੋਰਿਆਸਪਿਲ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡ਼ਾਨ ਭਰੀ ਸੀ।

Strike | ਹੜਤਾਲ ਕਰਨ ਵਾਲਿਓ, ਬੱਚਾ ਰੋਟੀ ਨੂੰ ਤਰਸ ਰਿਹੈ | ਦਰ ਦਰ ‘ਤੇ ਸਬਜ਼ੀ ਮੰਗ ਰਿਹੈ | Bharat Bandh

ਦੱਸਿਆ ਜਾ ਰਿਹਾ ਹੈ ਕਿ ਦੁਰਘਟਨਾ ਦਾ ਕਾਰਨ ਤਕਨੀਕੀ ਖਰਾਬੀ ਹੋ ਸਕਦੀ ਹੈ। ਨਾਗਰਿਕ ਉਡਾਨ ਮੰਤਰਾਲੇ ਦੇ ਬੁਲਾਰੇ ਰਜਾ ਜਾਫਰਜਾਦੇਹ ਨੇ ਦੱਸਿਆ ਕਿ ਇਹ ਜਹਾਜ਼ ਤੇਹਰਾਨ ਦੇ ਦੱਖਣੀ ਪੱਛਮ ਵਾਲਾ ਇਲਾਕੇ ਵਿੱਚ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ। ਬਚਾਅ ਕਰਮਚਾਰੀ ਦੁਰਘਟਨਾ ਸਥਾਨ ‘ਤੇ ਪਹੁੰਚੇ ਹਾਲਾਂਕਿ ਉਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਜ਼ਿੰਦਾ ਨਹੀਂ ਮਿਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button