Breaking NewsD5 specialIndiaNewsPoliticsTop News

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦਾ Resign, CM ਉਧਵ ਠਾਕਰੇ ਨੂੰ ਸੌਂਪਿਆ ਅਸਤੀਫਾ

ਮਹਾਰਾਸ਼ਟਰ : ਰਾਜ ਦੇ ਗ੍ਰਹਿ ਮੰਤਰੀ ‘ਤੇ 100 ਕਰੋੜ ਰੁਪਏ ਦੀ ਵਸੂਲੀ ਦਾ ਆਰੋਪ ਲੱਗਣ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੇਸ਼ਮੁੱਖ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਉਧਵ ਠਾਕਰੇ ਨੂੰ ਸੌਂਪ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਹੀ ਬੰਬੇ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਆਦੇਸ਼ ਦਿੱਤਾ ਸੀ ‘ਤੇ ਨਾਲ ਹੀ 15 ਦਿਨਾਂ ‘ਚ ਰਿਪੋਰਟ ਸੌਂਪਣ ਨੂੰ ਕਿਹਾ ਸੀ। ਹੁਣ ਇਸ ਮਾਮਲੇ ‘ਚ ਸੀਬੀਆਈ ਜਾਂਚ ਕਰੇਗੀ ਪਰ ਇਸ ਤੋਂ ਪਹਿਲਾਂ ਹੀ ਦੇਸ਼ਮੁੱਖ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਹੁਣੇ-ਹੁਣੇ ਵਾਪਰਿਆ ਵੱਡਾ ਭਾਣਾ !ਪੂਰੇ ਸ਼ਹਿਰ ‘ਚ ਫੈਲੀ ਸੋਗ ਦੀ ਲਹਿਰ !ਟੁੱਟਿਆ ਦੁੱਖਾਂ ਦਾ ਪਹਾੜ !

ਹੁਣ ਇਸ ਜਾਂਚ ਵਿੱਚ ਕਿਹੜਾ ਨਵਾਂ ਮੋੜ ਆਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੱਸ ਦਈਏ ਕਿ ਮੁੰਬਈ  ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਨੇ ਉਨ੍ਹਾਂ ‘ਤੇ 100 ਕਰੋੜ ਰੁਪਏ ਵਸੂਲੀ ਕਰਨ ਦਾ ਇਲਜ਼ਾਮ ਲਗਾਇਆ ਸੀ ਜਿਸਦਾ ਕੇਸ ਬੰਬੇ ਹਾਈਕੋਰਟ ‘ਚ ਚੱਲ ਰਿਹਾ ਸੀ। ਇਨ੍ਹਾਂ ਆਰੋਪਾਂ ਦੀ ਜਾਂਚ ਸੀਬੀਆਈ ਕਰ ਰਹੀ ਹੈ ਅਤੇ 15 ਦਿਨ ‘ਚ ਕੋਰਟ ਦੇ ਆਦੇਸ਼ ਦੇਣ  ਤੋਂ ਬਾਅਦ ਹੀ ਤੈਅ ਹੋਵੇਗਾ ਕਿ ਦੇਸ਼ਮੁਖ ‘ਤੇ  FIR ਦਰਜ ਹੋਵੇਗੀ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button