InternationalTop News

ਈਰਾਨ ‘ਚ 88 ਦਿਨਾਂ ਬਾਅਦ ਇੰਟਰਨੈੱਟ ਦੀ ਬਹਾਲੀ

ਈਰਾਨ ‘ਚ ਮੰਗਲਵਾਰ ਤੋਂ ਇੰਟਰਨੈੱਟ ਸੇਵਾ ਹੌਲੀ-ਹੌਲੀ ਬਹਾਲ ਹੋਣੀ ਸ਼ੁਰੂ ਹੋ ਗਈ | ਕੌਮਾਂਤਰੀ ਨਿਗਰਾਨ ਸਮੂਹ ਨੈੱਟਬਲੌਕਸ ਅਨੁਸਾਰ ਦੇਸ਼ਵਿਆਪੀ ਇੰਟਰਨੈੱਟ ਇਤਿਹਾਸ ‘ਚ ਹੁਣ ਤੱਕ ਸਭ ਤੋਂ ਲੰਬਾ ਸਮਾਂ ਬੰਦ ਰਿਹਾ | ਐਕਸ ‘ਤੇ ਇਕ ਪੋਸਟ ‘ਚ ਨੈੱਟਬਲੌਕਸ ਨੇ ਦੱਸਿਆ ਕਿ ਲਾਈਵ ਨੈੱਟਵਰਕ ਡਾਟਾ ਤੋਂ ਪਤਾ ਲੱਗਾ ਹੈ ਕਿ ਅੰਤਰਰਾਸ਼ਟਰੀ ਨੈੱਟਵਰਕ ਨਾਲ ਲਗਭਗ ਪੂਰੀ ਤਰ੍ਹਾਂ ਨਾਲ ਅਲੱਗ-ਥਲੱਗ ਰਹਿਣ ਦੇ 2093 ਘੰਟਿਆਂ ਦੇ ਬਾਅਦ ਸੰਪਰਕ ਅੰਸ਼ਿਕ ਤੌਰ ‘ਤੇ ਬਹਾਲ ਹੋ ਗਿਆ ਹੈ | ਇਸ ਦੇ ਨਾਲ ਹੀ ਈਰਾਨ ਦੇ ਨਾਲ ਚੱਲ ਰਹੇ ਅਮਰੀਕਾ-ਇਜ਼ਰਾਈਲ ਯੁੱਧ ਦੌਰਾਨ ਲਾਗੂ 88 ਦਿਨਾਂ ਦਾ ਬਲੈਕਆਊਟ ਸਮਾਪਤ ਹੋ ਗਿਆ ਹੈ | ਉਪ ਤਕਨੀਕੀ ਮੰਤਰੀ ਡਾ. ਅਹਿਸਾਨ ਚਿਤਸਾਜ਼ ਨੇ ਪੁਸ਼ਟੀ ਕੀਤੀ ਹੈ ਕਿ ਇੰਟਰਨੈੱਟ ਬਹਾਲੀ ਦੀ ਪ੍ਰਕਿਰਿਆ ਪੜਾਅਵਾਰ ਤਰੀਕੇ ਨਾਲ ਚੱਲ ਰਹੀ ਹੈ | ਚਿਤਸਾਜ਼ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ ਸਾਰੇ ਲੋਕ ਅੰਤਰਰਾਸ਼ਟਰੀ ਇੰਟਰਨੈੱਟ ਨਾਲ ਜੁੜ ਜਾਣਗੇ | ਇੰਟਰਨੈੱਟ ਬੰਦ ਹੋਣ ਨੇ ਬੈਂਕਿੰਗ ਸੇਵਾਵਾਂ, ਵਪਾਰ, ਸਿੱਖਿਆ, ਸੰਚਾਰ ਅਤੇ ਸੁਤੰਤਰ ਸਮਾਚਾਰਾਂ ਤੱਕ ਪਹੁੰਚ ਵਿਚ ਰੁਕਾਵਟ ਪਾ ਦਿੱਤੀ ਸੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button