Breaking NewsD5 specialNewsPunjab

ਇਸ ਸ਼ਹਿਰ ‘ਚ ਕਰੋਨਾ ਨੇ ਲਈ ਇੱਕ ਹੋਰ ਜਾਨ, ਪੂਰੇ ਸ਼ਹਿਰ ‘ਚ ਮਚੀ ਹਾਹਾਕਾਰ

ਜਲੰਧਰ : ਪੂਰੀ ਦੁਨੀਆ ‘ਚ ਫੈਲੀ ਕੋਰੋਨਾ ਦੀ ਦਹਿਸ਼ਤ ਕਾਰਨ ਅੱਜ ਜਲੰਧਰ’ਚ ਇਕ ਹੋਰ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬਸਤੀ ਗੁਜ਼ਾ ਦੇ ਰਹਿਣ ਵਾਲੇ 48 ਸਾਲਾ ਵਿਅਕਤੀ ਨੂੰ ਅੱਜ ਹੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ ਅਤੇ ਅੱਜ ਹੀ ਉਸ ਦੀ ਮੌਤ ਹੋ ਗਈ। ਇਥੇ ਦੱਸ ਦੇਈਏ ਕਿ ਕੋਰੋਨਾ ਦੇ ਕਾਰਨ ਜਲੰਧਰ ‘ਚ ਇਹ ਤੀਜ਼ੀ ਮੌਤ ਹੈ ਜਦਕਿ ਪੰਜਾਬ ‘ਚ ਮੌਤਾਂ ਦਾ ਅੰਕੜਾ 18 ਤੱਕ ਪਹੁੰਚ ਗਿਆ ਹੈ।

ਦਿਨ-ਦਿਹਾੜੇ Police ਨੂੰ ਪਈ ਭਾਜੜ, ਚੌਂਕ ਚ ਖੜ੍ਹੇ ਬੰਦੇ ਨੇ ਮਿੰਟਾਂ ‘ਚ ਕਰਤਾ ਕਾਰਾ, ਦੇਖੋ ਮੌਕੇ ਦੀਆਂ LIVE ਤਸਵੀਰਾਂ

ਕੋਰੋਨਾ ਕਾਰਨ ਸਭ ਤੋਂ ਪਹਿਲੀ ਮੌਤ ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਪਿਤਾ ਪ੍ਰਵੀਨ ਕੁਮਾਰ ਸ਼ਰਮਾ ਦੀ ਹੋਈ ਸੀ। ਇਸ ਦੇ ਇਲਾਵਾ ਕੋਰੋਨਾ ਕਾਰਨ ਦੂਜੀ ਮੌਤ ਸ਼ਾਹਕੋਟ ਵਿਖੇ ਰਹਿਣ ਵਾਲੀ ਔਰਤ ਦੀ ਹੋਈ ਸੀ। ਉਕਤ ਔਰਤ ਦੀ ਮੌਤ ਤੋਂ ਬਾਅਦ ਉਸ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਅੱਜ ਮਿਲੇ ਇਸ ਪਾਜ਼ੀਟਿਵ ਕੇਸ ਦੇ ਨਾਲ ਹੁਣ ਜਲੰਧਰ ‘ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 64 ਤੱਕ ਪਹੁੰਚ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button