Breaking NewsD5 specialIndiaNewsTop News

ਭਾਰਤ ਦੇ ਪਹਿਲੇ ਮੰਕੀਪਾਕਸ ਦੇ ਮਰੀਜ਼ ਨੂੰ ਮਿੱਲੀ ਹਸਪਤਾਲ ਤੋਂ ਛੁੱਟੀ

ਕੇਰਲ: ਭਾਰਤ ਦੇ ਪਹਿਲੇ ਮੰਕੀਪਾਕਸ ਦੇ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ। ਕੇਰਲ ਦੀ ਰਾਜਧਾਨੀ ਤਿਰੁਅਨੰਤਪੁਰਮ ਦੇ ਇਕ ਸਰਕਾਰੀ ਮੈਡੀਕਲ ਯੂਨੀਵਰਸਿਟੀ ‘ਚ ਦਾਖ਼ਲ ਦੇਸ਼ ਦਾ ਪਹਿਲਾ ਮੰਕੀਪਾਕਸ ਦਾ ਮਰੀਜ਼ ਸਿਹਤਮੰਦ ਹੋ ਗਿਆ ਹੈ। ਸੂਬੇ ਦੀ ਸਿਹਤ ਮੰਤਰੀ ਵੀਣਾ ਜਾਰਜ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਲੱਮ ਵਾਸੀ 35 ਸਾਲਾ ਇਸ ਮਰੀਜ਼ ਨੂੰ ਅੱਜ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦਾ 17 ਦਿਨਾਂ ਤੱਕ ਇਲਾਜ ਚੱਲਿਆ।

Sidhu Moose Wala Case : ਗੈਂਗਸਟਰ ਮੰਨਾ ਕੋਲੋ ਜੇਲ੍ਹ ਚੋਂ ਮਿਲਿਆ ਖ਼ਤਰਨਾਕ ਸਮਾਨ! | D5 Channel Punjabi

ਸਿਹਤ ਮੰਤਰੀ ਵੀਣਾ ਜਾਰਜ ਨੇ ਕਿਹਾ ਕਿ ਇਹ ਦੇਸ਼ ‘ਚ ਮੰਕੀਪਾਕਸ ਦਾ ਪਹਿਲਾ ਮਾਮਲਾ ਸੀ, ਇਸ ਲਈ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਦੇ ਨਿਰਦੇਸ਼ ਅਨੁਸਾਰ 72 ਘੰਟਿਆਂ ਦੇ ਅੰਤਰਾਲ ‘ਤੇ 2 ਵਾਰ ਟੈਸਟ ਕੀਤਾ ਗਿਆ। ਜਾਰਜ ਨੇ ਕਿਹਾ,”ਸਾਰੇ ਨਮੂਨੇ ਜਾਂਚ ‘ਚ ਨੈਗੇਟਿਵ ਮਿਲੇ। ਮਰੀਜ਼ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਹੈ। ਉਸ ਦੇ ਸੋਜ ਪੂਰੀ ਤਰ੍ਹਾਂ ਠੀਕ ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button