Breaking NewsD5 specialNewsSports

ਇਸ ਵਜ੍ਹਾ ਨਾਲ Virat Kohli ਦੀ ਵੱਧ ਸਕਦੀਆਂ ਹਨ ਮੁਸ਼ਕਲਾਂ, ਲੱਗ ਸਕਦੀ ਹੈ ਇੱਕ ਮੈਚ ਤੇ ਪਾਬੰਦੀ

ਨਵੀਂ ਦਿੱਲੀ : ਚੇਂਨਈ ਵਿੱਚ ਖੇਡੇ ਗਏ ਦੂਜੇ ਟੈਸਟ ‘ਚ ਟੀਮ ਇੰਡੀਆ ਨੇ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾ ਕੇ ਟੈਸਟ ਸੀਰੀਜ਼ ਤਾਂ 1-1 ਨਾਲ ਬਰਾਬਰ ਕਰ ਲਈ ਪਰ ਹੁਣ ਉਸ ਦੇ ਕਪਤਾਨ ਵਿਰਾਟ ਕੋਹਲੀ ‘ਤੇ ਬਹੁਤ ਖ਼ਤਰਾ ਮੰਡਰਾ ਰਿਹਾ ਹੈ। ਦਰਅਸਲ ਵਿਰਾਟ ਕੋਹਲੀ ‘ਤੇ ਇੱਕ ਮੈਚ ਦਾ ਬੈਨ ਲੱਗ ਸਕਦਾ ਹੈ ਅਤੇ ਇਸ ਦੀ ਵਜ੍ਹਾ ਉਨ੍ਹਾਂ ਦਾ ਅੰਪਾਇਰ ਨਾਲ ਬਹਿਸ ਕਰਨਾ ਹੈ। ਚੇਂਨਈ ਟੈਸਟ ਦੇ ਤੀਸਰੇ ਦਿਨ ਵਿਰਾਟ ਕੋਹਲੀ ਨੇ ਅੰਪਾਇਰ ਨਿਤਿਨ ਮੈਨਨ ਨਾਲ ਬਹਿਸ ਕੀਤੀ ਸੀ। ਜੋ ਰੂਟ ‘ਤੇ ਤੀਸਰੇ ਅੰਪਾਇਰ ਦੇ ਫੈਸਲੇ ਤੋਂ ਵਿਰਾਟ ਕੋਹਲੀ ਖੁਸ਼ ਨਹੀਂ ਸਨ ਅਤੇ ਇਸ ਤੋਂ ਬਾਅਦ ਭਾਰਤੀ ਕਪਤਾਨ ਅੰਪਾਇਰ ਨਾਲ ਬਹੁਤ ਦੇਰ ਤੱਕ ਗੁੱਸੇ ‘ਚ ਗੱਲ ਬਾਤ ਕਰਦੇ ਦਿਖੇ। ਅੰਪਾਇਰ ਦੇ ਫੈਸਲੇ ‘ਤੇ ਨਰਾਜਗੀ ਜਤਾਉਣਾ ਹੀ ਵਿਰਾਟ ਕੋਹਲੀ ਨੂੰ ਮੁਸ਼ਕਲ ‘ਚ ਪਾ ਸਕਦਾ ਹੈ।

ਪਹਿਲਾਂ ਸਿੰਘਾਂ ਨੇ ਭਜਾਈ ਦਿੱਲੀ ਪੁਲਿਸ!ਫੇਰ ਜਥੇਬੰਦੀਆਂ ਨੇ ਵੀ ਕਰਤਾ ਵੱਡਾ ਐਲਾਨ

ਆਈਸੀਸੀ ਦੇ Code of conduct article 2 .8 ਦੇ ਤਹਿਤ ਅੰਪਾਇਰ ਦੇ ਫੈਸਲੇ ‘ਤੇ ਨਰਾਜਗੀ ਜਤਾਉਣ ਵਾਲੇ ਖਿਡਾਰੀ ‘ਤੇ ਲੇਵਲ 1 ਜਾਂ ਲੇਵਲ 2 ਦੇ ਚਾਰਜ ਲਗਦੇ ਹਨ ਜਿਸ ਤੋਂ ਬਾਅਦ ਖਿਡਾਰੀ ਦੇ ਖਾਤੇ ‘ਚ 1 ਤੋਂ 4 ਡਿਮਮਰਿਟ ਪੁਆਇੰਟ ਜੁੜ ਸਕਦੇ ਹਨ। 24 ਮਹੀਨੇ ਦੇ ਅੰਦਰ ਜੇਕਰ ਕਿਸੇ ਖਿਡਾਰੀ ਦੇ ਖਾਤੇ ‘ਚ ਜੇਕਰ 4 ਡਿਮਮਰਿਟ ਅੰਕ ਜੁੜਦੇ ਹਨ ਤਾਂ ਉਸ ‘ਤੇ ਇੱਕ ਟੈਸਟ ਜਾਂ ਦੋ ਵਨਡੇ, ਜਾਂ ਫਿਰ ਦੋ -20 ਇੰਟਰਨੈਸ਼ਨਲ ਮੈਚਾਂ ਤੇ ਬੈਨ ਲੱਗ ਸਕਦਾ ਹੈ।

BREAKING-ਨਿਹੰਗ ਸਿੰਘਾਂ ਦੇ ਦਿੱਲੀ ਪੁਲਿਸ ਨਾਲ ਟਾਕਰੇ!ਨੰਗੀਆਂ ਤਲਵਾਰਾਂ ਲੈ ਦਿੱਲੀ ‘ਚ ਵੜ੍ਹੇ ਨਿਹੰਗ

ਤੁਹਾਨੂੰ ਦੱਸ ਦਈਏ ਵਿਰਾਟ ਕੋਹਲੀ ਦੇ ਖਾਤੇ ‘ਚ ਪਹਿਲਾਂ ਤੋਂ ਹੀ 2 ਡਿਮੇਰਿਟ ਅੰਕ ਹਨ। ਜੇਕਰ ਉਨ੍ਹਾਂ ਨੂੰ ਚੇਂਨਈ ਟੈਸਟ ‘ਚ ਅੰਪਾਇਰ ਦੇ ਫੈਸਲੇ ‘ਤੇ ਨਰਾਜਗੀ ਜਤਾਉਣ ਲਈ 2 ਅਤੇ ਡਿਮੇਰਿਟ ਅੰਕ ਮਿਲਦੇ ਹਨ ਤਾਂ ਉਨ੍ਹਾਂ ਨੂੰ ਇੱਕ ਟੈਸਟ ਤੋਂ ਸਸਪੈਂਡ ਕੀਤਾ ਜਾ ਸਕਦਾ ਹੈ। ਫਿਲਹਾਲ ਇੰਗਲੈਂਡ ਨਾਲ ਸੀਰੀਜ਼ 1 – 1 ਨਾਲ ਬਰਾਬਰ ਹੈ ਜੇਕਰ ਵਿਰਾਟ ਕੋਹਲੀ ਇਸ ਸੀਰੀਜ਼ ਦੇ ਇੱਕ ਵੀ ਮੈਚ ‘ਚ ਨਹੀਂ ਖੇਡਣਗੇ ਤਾਂ ਟੀਮ ਇੰਡੀਆ ਮੁਸ਼ਕਲ ਵਿੱਚ ਪੈ ਸਕਦੀ ਹੈ। ਇੰਗਲੈਂਡ ਦੇ ਪੂਰਵ ਕਪਤਾਨ ਮਾਈਕਲ ਵਾਨ ਨੇ ਕੋਹਲੀ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਵਿਰਾਟ ਕੋਹਲੀ ਵੱਡੇ ਖਿਡਾਰੀ ਹਨ ਪਰ ਉਹ ਇਸ ਤਰ੍ਹਾਂ ਮੈਦਾਨ ‘ਤੇ ਅੰਪਾਇਰ ਨੂੰ ਨਹੀਂ ਡਰਾ ਸਕਦੇ। ਡੇਵਿਡ ਲੋਇਡ ਨੇ ਤਾਂ ਭਾਰਤੀ ਟੀਮ ਪ੍ਰਬੰਧਨ ਨੂੰ ਵਿਰਾਟ ਕੋਹਲੀ ਨਾਲ ਗੱਲ ਕਰਨ ਦੀ ਸਲਾਹ ਹੀ ਦਿੱਤੀ। ਲੋਇਡ ਦਾ ਮੰਨਣਾ ਹੈ ਕਿ ਬਤੌਰ ਕਪਤਾਨ ਵਿਰਾਟ ਕੋਹਲੀ ਦਾ ਵਿਵਹਾਰ ਸਹੀ ਨਹੀਂ ਸੀ, ਉਨ੍ਹਾਂ ਨੂੰ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ।ਸਿਰਫ ਇੰਗਲੈਂਡ ਦੇ ਖਿਡਾਰੀ ਹੀ ਨਹੀਂ, ਸਾਬਕਾ ਭਾਰਤੀ ਖਿਡਾਰੀ ਗੌਤਮ ਗੰਭੀਰ ਨੇ ਵੀ ਇਸ ਮੁੱਦੇ ‘ਤੇ ਵਿਰਾਟ ਕੋਹਲੀ ਦੀ ਆਲੋਚਨਾ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button