Breaking NewsD5 specialNewsPunjabUncategorized

ਥਾਣੇ ‘ਚ ਸਿੱਖ ਨੂੰ ਸ਼ਰਮਸਾਰ ਕਰਨ ਵਾਲੇ SHO Baljinder Singh ਬਾਰੇ ਨਵੇਂ ਖ਼ੁਲਾਸੇ

ਖੰਨਾ : ਪਿਓ ਪੁੱਤ ਨੂੰ ਥਾਣੇ ‘ਚ ਸ਼ਰਮਸਾਰ ਕਰਨ ਵਾਲੇ ਐਸਐਚਓ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਐਸਐਚਓ ਵੱਲੋਂ ਕੀਤੇ ਗਏ ਨੇ ਸਭ ਨੂੰ ਸ਼ਰਮਸਾਰ ਕਰ ਦਿੱਤਾ ਸੀ। ਇਥੋਂ ਤੱਕ ਕੀ ਤਸਵੀਰਾਂ ਨੂੰ ਦੇਖ ਹਾਈਕੋਰਟ ਦੇ ਜੱਜਾਂ ਤੱਕ ਦਾ ਸਿਰ ਝੁਕ ਗਿਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਇੱਕ ਐਸਆਈ.ਟੀ. ਦਾ ਗਠਨ ਵੀ ਕੀਤਾ ਗਿਆ ਸੀ ਪਰ ਮਾਮਲੇ ਵਿੱਚ ਖੰਨਾ ਦੇ ਐਸ.ਐਚ.ਓ. ਖਿਲਾਫ ਹਾਲੇ ਵੀ ਕੋਈ ਪਰਚਾ ਦਰਜ ਨਹੀਂ ਹੋਇਆ। ਉਧਰ ਇਸ ਮਾਮਲੇ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਹੁਣ ਸੋਮਵਾਰ ਤੋਂ ਖੰਨਾ ਥਾਣੇ ਦੇ ਬਾਹਰ ਪੱਕਾ ਧਰਨਾ ਲਾਉਣ ਦਾ ਐਲਾਨ ਕੀਤਾ ਹੈ।

Lockdown 5 | ਮੁੱਖ ਮੰਤਰੀ CAPTAIN LIVE ਜਾਣੋ ਕੀ ਖੁਲ੍ਹੇਗਾ ਤੇ ਕੀ ਰਹੇਗਾ ਬੰਦ ? D5 Channel Punjabi

ਗਿਆਸਪੁਰਾ ਮੁਤਾਬਕ ਅੱਜ ਪੀੜਤ ਪਰਿਵਾਰ ਨੂੰ ਐੱਸ.ਆਈ.ਟੀ. ਦੇ ਅੱਗੇ ਪੇਸ਼ ਹੋਣ ਦੇ ਹੁਕਮ ਹੋਏ ਸੀ। ਉਹ ਹਾਜ਼ਿਰ ਹੋਏ ਵੀ ਪਰ ਨਾ ਤਾਂ ਉਨ੍ਹਾਂ ਦਾ ਕੋਈ ਸੁਣਵਾਈ ਹੋਈ ਅਤੇ ਨਾ ਹੀ ਦੋਸ਼ੀ ਐੱਸ.ਐਚ.ਓ. ਖਿਲਾਫ ਪਰਚਾ ਦਰਜ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਇਸ ਮਾਮਲੇ ਵਿੱਚ ਪੱਕਾ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਹ ਮਾਮਲਾ 12 ਜੂਨ ਭਾਵ ਕਰੀਬ 11 ਮਹੀਨੇ ਪੁਰਾਣਾ ਜਿਸ ਦੀ ਕਿ ਵੀਡੀਓ ਹੁਣ ਮੀਡੀਆ ਦੇ ਹੱਥ ਲੱਗ ਗਈ ਸੀ। ਵੀਡੀਓ ਵਿੱਚ ਜਗਪਾਲ ਸਿੰਘ ਜੋਗੀ ਸਣੇ ਉਨ੍ਹਾਂ ਦੇ ਪੁੱਤਰ ਅਤੇ ਉਨ੍ਹਾਂ ਦੇ ਸੀਰੀ ਹਲਫ ਨੰਗੇ ਖੜ੍ਹੇ ਦਿਖਾਈ ਦੇ ਰਹੇ ਸੀ।

🔴 LIVE | ਵੱਡੀਆਂ ਖ਼ਬਰਾਂ – ਪੰਜਾਬ ‘ਵ ਵਧਿਆ Lockdown | ਕਰਫਿਊ ਦਾ ਸਮਾਂ ਬਦਲਿਆ Call – 0175-5000156

ਦੋਸ਼ ਨੇ ਕਿ ਉਨ੍ਹਾਂ ਨੂੰ ਜ਼ਮੀਨੀ ਵਿਵਾਦ ਦੇ ਇੱਕ ਮਾਮਲੇ ਵਿੱਚ ਸਦਰ ਥਾਣਾ ਖੰਨਾ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਥਾਣੇ ਦੇ ਅੰਦਰ ਹੀ ਪੀੜਿਤ ਵਿਅਕਤੀ ਤੇ ਉਸਦੇ ਬੇਟੇ ਨਾਲ ਵੀਡੀਓ ਬਣਾ ਕੇ ਬਦਸਲੂਕੀ ਕੀਤੀ ਗਈ। ਪੀੜਤ ਦਾ ਦੋਸ਼ ਸੀ ਕਿ ਗੁਰਸਿੱਖ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਕਰਾਰ ਲੁਹਾ ਦਿੱਤੇ ਗਏ ਅਤੇ ਹੋਰ ਕਰਾਰਾਂ ਦੀ ਬੇਅਦਬੀ ਦੀ ਵੀ ਕੀਤੀ ਗਈ। ਜਿਸ ਤੋਂ ਬਾਅਦ ਮਾਮਲਾ ਜ਼ਿਆਦਾ ਵਧਦਾ ਦੇਖ ਐਸ.ਐਚ.ਓ. ਬਲਜਿੰਦਰ ਸਿੰਘ ਦੀ ਬਦਲੀ ਕਰ ਦਿੱਤੀ ਗਈ ਸੀ ਪਰ ਉਨ੍ਹਾਂ ਖਿਲਾਫ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button