Breaking NewsD5 specialInternationalNews

ਇਸ ਨੰਬਰ ਨੂੰ ਜਿਸ ਨੇ ਵੀ ਇਸਤੇਮਾਲ ਕੀਤਾ, ਮੌਤ ਉਸ ਦੇ ਘਰ ਪਹੁੰਚ ਗਈ

ਬੁਲਗਾਰੀਆ : ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਡਰਾਵਨੇ ਮੋਬਾਈਲ ਨੰਬਰ ਦੇ ਬਾਰੇ ਦੱਸਣ ਜਾ ਰਹੇ ਹਾਂ। ਇਸ ਨੰਬਰ ਨੂੰ ਜਿਨ੍ਹੇ ਵੀ ਇਸਤੇਮਾਲ ਕੀਤਾ, ਮੌਤ ਉਸ ਦੇ ਘਰ ਪਹੁੰਚ ਗਈ। ਇਸ ਨੂੰ ਭੂਤੀਆਂ ਫੋਨ ਨੰਬਰ ਕਿਹਾ ਜਾਂਦਾ ਹੈ। ਜਿਸ ਨੇ ਵੀ ਇਸ ਨੰਬਰ ਨੂੰ ਇਸਤੇਮਾਲ ਕੀਤਾ, ਉਸ ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਿਲਸਿਲਾ 10 ਸਾਲ ਚਲਿਆ ਅਤੇ ਆਖਰਕਾਰ ਇਸ ਭੂਤੀਆ ਮੋਬਾਈਲ ਨੰਬਰ ਨੂੰ ਸੰਸਪੈਂਡ ਕਰਨਾ ਪਿਆ। ਤਿੰਨ ਵਾਰ ਅਜਿਹੀ ਘਟਨਾਵਾਂ ਹੋਈਆਂ ਸਨ। ਜਿਨ੍ਹਾਂ ਤਿੰਨ ਲੋਕਾਂ ਨੇ ਇਸ ਮੋਬਾਈਲ ਨੰਬਰ ਨੂੰ ਖਰੀਦਿਆ, ਉਨ੍ਹਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਕੁੱਝ ਸਾਲਾਂ ਪਹਿਲਾਂ ਬੁਲਗਾਰੀਆ ‘ਚ ਹੋਈ ਸੀ। ਇਸ ਨੰਬਰ ਨੂੰ ਸਭ ਤੋਂ ਪਹਿਲਾਂ ਮੋਬੀਟੇਲ ਕੰਪਨੀ ਦੇ ਸੀਈਓ ਨੇ ਖਰੀਦਿਆ ਸੀ। ਵਲਾਦਮੀਰ ਗੇਸਨੋਵ ਨੇ 0888888888 ਮੋਬਾਈਲ ਨੰਬਰ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਲਈ ਜਾਰੀ ਕਰਵਾਇਆ ਸੀ।

ਜੰਮੂ ਕਸ਼ਮੀਰ ਤੋਂ ਦਿੱਲੀ ਬਾਰਡਰ ’ਤੇ ਪਹੁੰਚੀ ਵੱਡੀ ਵਕੀਲ,ਕਿਸਾਨਾਂ ਦਾ ਹੱਕ ’ਚ ਵੱਡਾ ਐਲਾਨ

ਵਲਾਦੀਮੀਰ ਗੈਸਾਨੋਵ ਨੂੰ ਇਸ ਤੋਂ ਬਾਅਦ ਕੈਂਸਰ ਹੋ ਗਿਆ ਸੀ ਅਤੇ ਸਾਲ 2001 ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਹ ਮੰਨਿਆ ਜਾਂਦਾ ਹੈ ਕਿ ਕੈਂਸਰ ਨਾਲ ਮੌਤ ਹੋਣ ਦੀ ਅਫਵਾਹ ਉਨ੍ਹਾਂ ਦੇ ਦੁਸ਼ਮਣਾਂ ਨੇ ਫੈਲਾਈ ਸੀ, ਜਦੋਂ ਕਿ ਉਨ੍ਹਾਂ ਦੀ ਮੌਤ ਦੀ ਅਸਲੀ ਵਜ੍ਹਾ ਉਹ ਮੋਬਾਈਲ ਨੰਬਰ ਸੀ। ਵਲਾਦਮੀਰ ਤੋਂ ਬਾਅਦ ਇਸ ਮੋਬਾਈਲ ਨੰਬਰ ਨੂੰ ਦਿਮੇਤ੍ਰੋਵ ਨਾਮਕ ਬਦਨਾਮ ਡਰੱਗ ਡੀਲਰਨੇ ਖਰੀਦਿਆ ਸੀ। ਇਸ ਨੰਬਰ ਨੂੰ ਲੈਣ ਤੋਂ ਬਾਅਦ ਦਿਮੇਤ੍ਰੋਵ ਨੂੰ ਸਾਲ 2003 ‘ਚ ਇੱਕ ਅਸੈਸਨਨੇ ਮਾਰ ਦਿੱਤਾ ਸੀ। ਦਿਮੇਤ੍ਰੋਵ ਤੋਂ ਬਾਅਦ ਇਹ ਨੰਬਰ ਬੁਲਗਾਰਿਆ ਦੇ ਇੱਕ ਵਪਾਰੀ ਨੇ ਖਰੀਦਿਆ ਸੀ। ਵਪਾਰੀ ਨੂੰ ਵੀ ਸਾਲ 2005 ‘ਚ ਇਸ ਨੰਬਰ ਨੂੰ ਲੈਣ ਤੋਂ ਬਾਅਦ ਮਾਰਿਆ ਗਿਆ ਸੀ। ਤਿੰਨ ਮੌਤਾਂ ਹੋ ਜਾਣ ਤੋਂ ਬਾਅਦ ਇਸ ਨੰਬਰ ਨੂੰ ਸਾਲ 2005 ‘ਚ ਹਮੇਸ਼ਾ ਲਈ ਕੰਪਨੀ ਵਲੋਂ ਸੰਸਪੈਂਡ ਕਰ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button