InternationalTop News

ਕੈਨੇਡਾ ਚ 20 ਸਾਲਾ ਪੰਜਾਬੀ ਵਿਦਿਆਰਥੀ ਦੀ ਗੋਲੀ ਮਾਰ ਹੱਤਿਆ

20 ਸਾਲਾ ਪੰਜਾਬੀ ਵਿਦਿਆਰਥੀ ਹਰਸ਼ਨਦੀਪ ਸਿੰਘ ਦੀ ਸ਼ੁੱਕਰਵਾਰ ਨੂੰ ਇਕ ਅਪਾਰਟਮੈਂਟ ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਥਾਨਕ ਅਧਿਕਾਰੀਆਂ ਨੇ ਦੋ ਸ਼ੱਕੀਆਂ, 30 ਸਾਲਾ ਇਵਾਨ ਰੇਨ ਤੇ ਜੂਡਿਥ ਸੋਲਟੌਕਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਉੱਪਰ ਹਰਸ਼ਨਦੀਪ ਸਿੰਘ ਦੀ ਮੌਤ ਦੇ ਸਬੰਧ ‘ਚ ਹੱਤਿਆ ਦੇ ਦੋਸ਼ ਹਨ।ਹਰਸ਼ਨਦੀਪ ਸਿੰਘ (20) ਇਕ ਸੁਰੱਖਿਆ ਗਾਰਡ ਸੀ। ਐਡਮਿੰਟਨ ਦੇ 107ਵੇਂ ਐਵੇਨਿਊ ‘ਤੇ ਇਕ ਅਪਾਰਟਮੈਂਟ ‘ਚ ਸ਼ੁੱਕਰਵਾਰ, 6 ਦਸੰਬਰ ਨੂੰ ਲਗਪਗ 12:30 ਵਜੇ ਉਸ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਕ ਅਧਿਕਾਰਤ ਬਿਆਨ ਮੁਤਾਬਕ ਪੁਲਿਸ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਸਿੰਘ ਬਿਲਡਿੰਗ ਦੀਆਂ ਪੌੜੀਆਂ ‘ਚ ਬੇਹੋਸ਼ੀ ਦੀ ਹਾਲਤ ‘ਚ ਪਿਆ ਸੀ।EPS ਹੋਮੀਸਾਈਡ ਸਟਾਫ਼ ਸਾਰਜੈਂਟ ਰੌਬ ਬਿਲਵੇ ਨੇ ਕਿਹਾ ਕਿ EPS ਆਮ ਤੌਰ ‘ਤੇ ਕਿਸੇ ਮ੍ਰਿਤਕ ਵਿਅਕਤੀ ਦਾ ਨਾਂ ਉਦੋਂ ਤਕ ਜਾਰੀ ਨਹੀਂ ਕਰਦਾ ਜਦੋਂ ਤੱਕ ਮੌਤ ਦੀ ਪੁਸ਼ਟੀ ਹੱਤਿਆ ਵਜੋਂ ਨਹੀਂ ਹੋ ਜਾਂਦੀ।

ਪੁਲਿਸ ਨੇ ਲਗਪਗ 12:30 ਵਜੇ 107ਵੇਂ ਐਵੇਨਿਊ ਦੇ ਖੇਤਰ ‘ਚ ਗੋਲੀਬਾਰੀ ਦੀ ਰਿਪੋਰਟ ਦਾ ਜਵਾਬ ਦਿੱਤਾ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੌਰਾਨ ਇੱਕ ਹਥਿਆਰ ਬਰਾਮਦ ਕੀਤਾ ਗਿਆ ਪਰ ਹੱਤਿਆ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋ ਸਕਿਆ। ਉਸ ਦਾ ਪੋਸਟਮਾਰਟਮ 9 ਦਸੰਬਰ ਨੂੰ ਹੋਵੇਗਾ।

ਐਡਮਿੰਟਨ ਪੁਲਿਸ ਨੇ ਅੱਗੇ ਦੱਸਿਆ ਕਿ ਸ਼ੁੱਕਰਵਾਰ, 6 ਦਸੰਬਰ ਨੂੰ, ਲਗਭਗ 12:30 ਵਜੇ, ਗਸ਼ਤ ਕਰ ਰਹੇ ਅਧਿਕਾਰੀਆਂ ਨੂੰ 106 ਸਟਰੀਟ ਅਤੇ 107 ਐਵੇਨਿਊ ਦੇ ਖੇਤਰ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਅੰਦਰ ਗੋਲੀਬਾਰੀ ਦੀ ਰਿਪੋਰਟ ਮਿਲੀ। ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ 20 ਸਾਲਾ ਸੁਰੱਖਿਆ ਗਾਰਡ ਹਰਸ਼ਨਦੀਪ ਸਿੰਘ ਨੂੰ ਪੌੜੀਆਂ ‘ਤੇ ਬੇਹੋਸ਼ ਪਾਇਆ। ਉਸ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button