Breaking NewsD5 specialInternationalNews

ਇਸ ਦਰੱਖਤ ‘ਤੇ ਫਲਾਂ ਦੀ ਬਜਾਏ ਲੱਗਦੀਆਂ ਹਨ ਲੜਕੀਆਂ, ਜਿਸਦੇ ਪਿੱਛੇ ਛੁਪਿਆ ਹੈ ਵੱਡਾ ਰਾਜ਼

ਬੈਂਕਾਕ : ਹੁਣ ਤੱਕ ਤਾਂ ਤੁਸੀਂ ਦਰੱਖਤ ‘ਤੇ ਅੰਬ, ਸੇਬ, ਲੀਚੀ, ਪਪੀਤਾ, ਅਮਰੂਦ ਲੱਗਦੇ ਦੇਖੋ ਹੋਣਗੇ ਪਰ ਕਦੇ ਉਨ੍ਹਾਂ ‘ਤੇ ਲੜਕੀਆਂ ਲੱਗਦੀਆਂ ਦੇਖੀਆਂ ਹਨ। ਜੀ ਹਾਂ ਸੋਸ਼ਲ ਮੀਡੀਆ ‘ਤੇ ਇੱਕ ਦਰੱਖਤ ਅਤੇ ਉਸ ‘ਤੇ ਲੱਗੇ ਫਲ ਇਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹਾ ਦਰੱਖਤ ਥਾਈਲੈਂਡ ‘ਚ ਹੈ ਅਤੇ ਇਸਦੇ ਫਲ ਲੜਕੀ ਦੇ ਸਰੀਰ ਜਿਹੇ ਹਨ। ਇਸ ਦਰੱਖਤ ਨੂੰ ਲੈ ਕੇ ਰਾਜ਼ ਬਣਿਆ ਹੋਇਆ ਹੈ। ਉਥੇ ਹੀ ਇਸਦੇ ਪਿੱਛੇ ਦੇ ਕਾਰਨ ਅਜੇ ਵੀ ਖੋਜੇ ਜਾ ਰਹੇ ਹਨ।

ਸਥਾਨਕ ਲੋਕ ਇਸ ਦਰਖਤ ਨੂੰ ਨੈਰੀਫਨ ਦੇ ਨਾਮ ਨਾਲ ਬੁਲਾਉਂਦੇ ਹਨ ਅਤੇ ਇਸਦੇ ਪ੍ਰਤੀ ਉਨ੍ਹਾਂ ‘ਚ ਡੂੰਘੀ ਸ਼ਰਧਾ ਹੈ। ਉਂਜ ਇਸਦੇ ਨਾਲ ਬੋਧ ਧਰਮ ਦੀਆਂ ਮਾਨਤਾਵਾਂ ਵੀ ਜੁੜੀਆਂ ਹੋਈਆਂ ਹਨ। ਬੋਧ ਧਰਮ ਦੇ ਅਨੁਸਾਰ ਇਸ ਦਰਖਤ ਨੂੰ ਭਗਵਾਨ ਨੇ ਆਪਣੇ ਆਪ ਥਾਈਲੈਂਡ ਦੇ ਹਿਮਾਫਨ ਦੇ ਜੰਗਲਾਂ ‘ਚ ਲਗਾਇਆ ਸੀ ਅਤੇ ਇਸ ਵਜ੍ਹਾ ਨਾਲ ਇਸ ਦਰਖਤ ‘ਤੇ ਅਜਿਹੇ ਅਜੀਬ ਆਕਾਰ ਦੇ ਫਲ ਲੱਗਦੇ ਹਨ।

ਸਿੱਖਾਂ ਦਾ ਵੱਡਾ ਐਲਾਨ, Imran Khan ਨੂੰ ਲੈਣਾ ਪਵੇਗਾ ਫ਼ੈਸਲਾ? ਮਹਿੰਗਾ ਪਏਗਾ Nankana Sahib ‘ਤੇ ਹਮਲਾ!

ਮਾਨਤਾ ਹੈ ਕਿ ਸਦੀਆਂ ਪਹਿਲਾਂ ਭਗਵਾਨ ਇੰਦਰ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਇਸ ਜੰਗਲ ਵਿੱਚ ਰਹਿੰਦੇ ਸਨ। ਇੱਕ ਵਾਰ ਭਗਵਾਨ ਦੀ ਪਤਨੀ ਜੰਗਲ ਵਿੱਚ ਫਲ ਤੋੜਨ ਗਈਆਂ ਤਾਂ ਕੁੱਝ ਪ੍ਰਾਣੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੀ ਰੱਖਿਆ ਲਈ ਭਗਵਾਨ ਨੇ ਇਸ ਜੰਗਲ ਵਿੱਚ ਨੈਰੀਫਨ ਦੇ 12 ਦਰਖਤ ਤੁਰੰਤ ਲਗਾ ਦਿੱਤੇ ਅਤੇ ਉਨ੍ਹਾਂ ਨੂੰ ਧੋਖਾ ਦੇਣ ਲਈ ਇਸ ਦਰਖਤ ‘ਤੇ ਅਜਿਹੇ ਫਲ ਲਗਾਏ, ਜਿਨ੍ਹਾਂ ਦਾ ਆਕਾਰ ਲੜਕੀ ਦੇ ਸਰੀਰ ਵਰਗਾ ਸੀ।

ਕਿਹਾ ਜਾਂਦਾ ਹੈ ਕਿ ਉਹ ਇਨ੍ਹਾਂ ਫਲਾਂ ਨੂੰ ਆਪਣੇ ਨਾਲ ਲੈ ਗਏ ਅਤੇ ਜਿਨ੍ਹਾਂ ਨੇ ਵੀ ਇਨ੍ਹਾਂ ਦੇ ਨਾਲ ਸੰਬੰਧ ਬਣਾਏ। ਉਹ ਚਾਰ ਮਹੀਨੇ ਬਾਅਦ ਆਪਣੀਆਂ ਸਾਰੀਆਂ ਸ਼ਕਤੀਆਂ ਗੁਆ ਲੈਂਦੇ ਸਨ। ਲੋਕਾਂ ਦਾ ਕਹਿਣਾ ਹੈ ਕਿ ਉਦੋਂ ਤੋਂ ਇਨ੍ਹਾਂ ਦਰੱਖਤਾਂ ‘ਤੇ ਲੜਕੀਆਂ ਦੇ ਸਰੀਰ ਦੇ ਆਕਾਰ ਵਾਲੇ ਫਲ ਲੱਗਦੇ ਹਨ। ਹਾਲਾਂਕਿ ਅਜੇ ਤੱਕ ਇਸ ਗੱਲ ਕਿ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਇਹ ਵਾਸਤਵ ਵਿੱਚ ਫਲ ਹਨ ਜਾਂ ਕੁੱਝ ਹੋਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button