Breaking NewsD5 specialNewsPoliticsPunjab

SHO ਨੂੰ ਕਾਂਗਰਸੀ MLA Harminder Singh Gill ਨੇ ਧਮਕਾਇਆ | ਤੂੰ ਰੱਬ ਬਣ ਗਿਐਂ SHO ਲੱਗਕੇ

ਕਾਂਗਰਸੀ MLA Harminder Singh Gill ਵੱਲੋਂ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਉਨ੍ਹਾਂ ਲਿਖਿਆ ਹੈ ਕਿ ‘ਜਦੋ ਹਲਕੇ ਨਾਲ ਸਬੰਧਿਤ ਥਾਣਿਆ ਦੇ ਐਸਐਚਓ ਹੀ ਆਪਣੇ ਵਿਧਾਇਕਾ ਦੇ ਟੈਲੀਫੋਨ ਰਿਕਾਰਡ ਕਰਕੇ ਸਰਕਾਰ ਵਿਰੋਧੀ ਫੇਸਬੁਕ ਪੇਜਾ ਤੇ ਪੋਸ਼ਟ ਕਰਨਗੇ ਦਸੋ ਫੇਰ ਕੋਈ ਵਿਧਾਇਕ ਪਿੰਡਾਂ ਦੇ ਕੰਮ ਕਿਸ ਨੂੰ ਆਖੇਗਾ ? ਮੈਂ ਐਸਐਚਓ ਨਾਲ ਗੱਲਬਾਤ ਵਿੱਚ ਕੋਈ ਗਾਲ ਨਹੀ ਕੱਢ ਰਿਹਾ ਸੀ, ਸਿਰਫ ਇਹ ਗਿਲਾ ਕਰ ਰਿਹਾ ਸੀ ਕਿ ਥਾਣੇ ਦਾ ਚਾਰਜ ਲੈਣ ਉਪਰੰਤ ਸ੍ਰਿਸ਼ਟਾਚਾਰ ਦੇ ਨਾਤੇ ਕਾਲ ਕਿਉਂ ਨਹੀਂ ਕੀਤੀ । ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਹਾ ਕਿ ਇਨਕੁਆਰੀ ਕਰਾਈ ਜਾਵੇ ਕਿ ਐਸਐਚਓ ਨੇ ਮੇਰੀ ਕਾਲ ਰਿਕਾਰਡ ਕਿਉਂ ਕੀਤੀ ?

ਟਰੈਕਟਰ ‘ਤੇ ਨਿਕਲੇ ਲਾੜਾ-ਲਾੜੀ ਦੀ ਪੁਲਿਸ ਨੇ ਰਾਹ ‘ਚ ਰੋਕ ਕੇ ਕੀਤੀ ਸੇਵਾ | ਪਾਉਣਾ ਪਿਆ Mask! D5 Channel Punjabi

ਫੇਰ ਕੇਹੜੇ ਸੋਰਸ ਰਾਹੀ ਸਰਕਾਰ ਵਿਰੋਧੀ ਫੇਸਬੁਕ ਪੇਜਾਂ ਤੇ ਪਵਾ ਕੇ ਝੂਠੇ ਇਲਜਾਮ ਲਾਏ ਕਿ ਵਿਧਾਇਕ ਗਾਲਾ ਕੱਢਦਾ ਹੈ ? ਜੇ ਮੈ ਕੋਈ ਗਾਲ ਕੱਢੀ ਹੋਵੇ ਮੈ ਦੋਸ਼ੀ ਹਾ, ਕੀ ਕਿਸੇ ਐਸਐਚਓ ਦਾ ਫਰਜ ਨਹੀ ਬਣਦਾ ਕਿ ਉਹ ਹਲਕੇ ਦੇ ਥਾਣੇ ਵਿੱਚ ਲੱਗਣ ਉਪਰੰਤ ਵਿਧਾਇਕ ਨੂੰ ਸ੍ਰਿਸ਼ਟਾਚਾਰ ਦੇ ਨਾਤੇ ਕਾਲ ਕਰੇ ? ਅੱਜ ਕੱਲ ਸੋਸ਼ਲ ਮੀਡੀਆ ਤੇ ਵਿਧਾਇਕਾਂ ਨੂੰ ਕਾਰਟੂਨ ਬਣਾਕੇ ਪੇਸ਼ ਕੀਤਾ ਜਾਦਾ ਹੈ, ਵਿਰੋਧੀ ਪਾਰਟੀਆ ਵਾਲੇ ਜਾਲੀ ਆਈ ਡੀਆ ਬਣਾ ਬਣਾਕੇ ਹਰ ਰੋਜ ਵਿਧਾਇਕਾ ਨੂੰ ਗਾਲਾ ਕੱਢਦੇ ਹਨ, ਕੀ ਇਹ ਵਰਤਾਰਾ ਚਲਦਾ ਰਹਿਣਾ ਚਾਹੀਦਾ ਹੈ ?

CM Captain Amarinder Singh ਨਾਲ ਸਿੱਧੀ ਗੱਲਬਾਤ, Doctor ਨੇ ਕਰਤਾ ਬਹੁਤ ਵੱਡਾ ਖ਼ੁਲਾਸਾ! D5 Channel Punjabi

ਕੀ ਜਾਲੀ ਆਈ ਡੀਆ ਦੇ ਐਡਮਿਨਾ ਦਾ ਪਤਾ ਲਾਕੇ ਕਨੂੰਨੀ ਕਾਰਵਾਈ ਕਰਨੀ ਨਹੀ ਬਣਦੀ ? ਜੇ ਇਸ ਗੰਦੇ ਰੁਝਾਨ ਨੂੰ ਨਾ ਰੋਕਿਆ ਗਿਆ ਤਾ ਲੋਕਾ ਦੇ ਨੁੰਮਾਇਦੇ ਸੇਵਾ ਛੱਡਕੇ ਇਨਾ ਜਾਲੀ ਫੇਸਬੁਕ ਪੇਜਾ ਵਾਵਿਆ ਦੇ ਸਾਰੀ ਦਿਹਾੜੀ ਜਵਾਬ ਦੇੰਦੇ ਰਿਹਾ ਕਰਨਗੇ। ਜੇ ਇਸ ਰਿਕਾਰਡਿੰਗ ਚ’ ਮੈ ਕੋਈ ਗਲਤ ਗੱਲ ਕੀਤੀ ਹੈ ਤਾ ਮੇਰੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇ ਜੇ ਐਸਐਚਓ ਨੇ ਆਪਣੇ ਫਰਜਾ ਦੀ ਉਲੰਘਣਾ ਕੀਤੀ ਹੈ ਤਾ ਉਸ ਖਿਲਾਫ ਯੋਗ ਕਦਮ ਉਠਾਇਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button