Breaking NewsD5 specialNewsPunjab

ਇਸ ਗਰੀਬ ਪਰਿਵਾਰ ਦੀ ਮਦਦ ਕਰੋ, ਦੁੱਖ ਸੁਣ ਕੇ ਰੂਹ ਕੰਬ ਜਾਏਗੀ

ਅੰਮ੍ਰਿਤਸਰ : ਸਮਾਂ ਇਨਸਾਨ ‘ਤੇ ਕਦੋਂ ਭਾਰੀ ਪੈ ਜਾਵੇ ਇਸ ਬਾਰੇ ਕਿਸੇ ਨੂੰ ਕੋਈ ਇਲਮ ਨਹੀਂ ਹੁੰਦਾ। ਮੁਸੀਬਤ ਜਦੋਂ ਆਣ ਕੇ ਦਰਵਾਜ਼ੇ ‘ਤੇ ਦਸਤਕ ਦਿੰਦੀ ਹੈ ਤਾਂ ਗ਼ਰੀਬੀ ਓਸ ਨੂੰ ਹੋਰ ਹਾਵੀ ਕਰ ਦਿੰਦੀ ਹੈ। ਜਿਸ ਕਾਰਨ ਇਨਸਾਨ ਦਿਨੋਂ ਦਿਨ ਮਰਦਾ ਹੈ। ਹਰ ਪਲ ਹਰ ਘੜੀ ਦੁੱਖਾਂ ਨਾਲ ਦੋ ਚਾਰ ਹੁੰਦਾ ਹੈ। ਮੰਜੇ ‘ਤੇ ਪਏ ਇਸ ਨੌਜਵਾਨ ਦੀ ਦੁੱਖਾਂ ਭਰੀ ਦਾਸਤਾਨ ਸੁਣ ਕੇ ਤੁਹਾਡਾ ਮਨ ਭਰ ਜਾਵੇਗਾ।

ਇਸ ਗਰੀਬ ਪਰਿਵਾਰ ਦੀ ਮਦਦ ਕਰੋ, ਦੁੱਖ ਸੁਣ ਕੇ ਰੂਹ ਕੰਬ ਜਾਏਗੀ

ਅੰਮ੍ਰਿਤਸਰ ਤੋਂ ਅਜਨਾਲਾ ਦੇ ਨਾਲ ਲੱਗਦੇ ਪਿੰਡ ਹਰੜ ਕਲਾਂ ਦਾ ਰਹਿਣ ਵਾਲਾ ਇਹ ਨੌਜਵਾਨ 32 ਸਾਲਾ ਸੁਖਪ੍ਰੀਤ ਸਿੰਘ ਸੁੱਖ ਹੈ।ਸੱਪ ਦੇ ਡੰਗ ਨੇ ਜ਼ਿੰਦਗੀ ਨੂੰ ਅਜਿਹਾ ਡੱਸਿਆ ਕਿ ਜਵਾਨ ਪੁੱਤ ਜੋ ਪਿਛਲੇ ਤਿੰਨ ਸਾਲ ਤੋਂ ਚੈਨ ਦੀ ਨੀਂਦ ਨਹੀਂ ਸੁੱਤਾ। ਨਾਮ ਦਾ ਸੁੱਖ ਹੈ, ਪਰ ਕਰਮਾਂ ‘ਚ ਸੁੱਖ ਨਹੀਂ। ਸੁਖਪ੍ਰੀਤ ਦੇ ਬੱਚੇ, ਘਰਵਾਲੀ ਤੇ ਮਾਂ… ਦਿਨ ਰਾਤ ਉਸ ਦੀ ਸਿਹਤਯਾਬ ਹੋਣ ਦੀ ਉਡੀਕ ਕਰ ਰਹੇ ਹਨ ਮਾਂ ਦੀਆਂ ਅੱਖਾਂ ‘ਚ ਹੰਝੂ ਹਨ ਕਿ ਕਦੋਂ ਸੁਖਪ੍ਰੀਤ ਮੰਜੇ ਤੋਂ ਉੱਠ ਕੇ ਪਰਿਵਾਰ ਦੀ ਕਬੀਲਦਾਰੀ ਸੰਭਾਲੇਗਾ।

ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਪੰਜਾਬੀ, ਵੱਡੀ ਰਕਮ ਬਦਲੇ ਮਿਲੇਗੀ ਜਿੰਦਗੀ, ਤੁਸੀਂ ਵੀ ਕਰੋ ਮਦਦ

ਪਰਿਵਾਰ ਨੂੰ ਤਾਂ ਮਦਦ ਵੀ ਨਹੀਂ ਮੰਗਣੀ ਆਉਂਦੀ। ਬਸ ਕਰਮਾਂ ਮਾਰੇ ਬਣ ਕੇ ਇਸ ਦੁੱਖ ਨੂੰ ਹੰਢਾ ਰਹੇ ਹਨ, ਲਿਹਾਜ਼ਾ ਸਮਾਜ ਸੇਵੀ ਅੱਗੇ ਆਉਣ ‘ਤੇ ਇਸ ਪਰਿਵਾਰ ਨੂੰ ਸਿਰਫ਼ ਆਰਥਿਕ ਮਦਦ ਹੀ ਨਹੀਂ। ਬਲਕਿ ਨੌਜਵਾਨ ਸੁਖਪ੍ਰੀਤ ਦਾ ਇਲਾਜ ਵੀ ਕਰਵਾਉਣ ਤਾਂ ਜੋ ਉਹ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੇ। ਉਮੀਦ ਹੈ ਕਿ ਦਰਿਆਦਿਲ ਲੋਕ ਇਸ ਪਰਿਵਾਰ ਦੀ ਮਦਦ ਕਰਨਗੇ ਤੇ ਉਡੀਕ ਹੈ ਕਿ ਸੁਖਪ੍ਰੀਤ ਫੇਰ ਤੋਂ ਸੁੱਖ ਮਾਣੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button