Breaking NewsD5 specialNewsPoliticsPunjab

ਇਸ ਇਲਾਕੇ ‘ਚ ਲੀਡਰਾਂ ਦੀ ਹੋਏਗੀ ਛਿੱਤਰ ਪਰੇਡ ? ਸ਼ਰੇਆਮ ਲਗਾਇਆ ਗਿਆ ਬੋਰਡ (ਵੀਡੀਓ)

ਪਠਾਨਕੋਟ : ਲੋਕ ਸਭਾ ਚੋਣਾਂ 2019 ਦੇ ਚਲਦੇ ਇਕ ਪਾਸੇ ਸਿਆਸੀ ਪਾਰਟੀਆਂ ਪੱਬਾਂ ਭਾਰ ਨੇ ਤੇ ਸਾਰੇ ਹੀ ਸਿਆਸੀ ਆਗੂਆਂ ਵਲੋਂ ਆਪਣੀ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਈ ਲੋਕ ਅਜਿਹੇ ਵੀ ਨੇ ਜੋ ਸਿਆਸਤ ਦੇ ਲੋਕਾਂ ਨੂੰ ਕਾਫੀ ਦੁਖੀ ਵੀ ਨੇ ਜੋ ਇਨਾਂ ਝੂਠੇ ਵਾਅਦਿਆਂ ਦੀ ਭੰਡ ਤੋਂ ਨਾਰਾਜ਼ ਵੀ ਹਨ। ਅਸੀਂ ਗੱਲ ਪਠਾਨਕੋਟ ਦੇ ਲੋਕਾਂ ਦੀ ਕਰ ਰਹੇ ਹਾਂ ਜਿਥੋਂ ਦੇ ਲਕਸ਼ਮੀ ਗਾਰਡਨ ‘ਚ ਲੋਕਾਂ ਨੇ ਮੁਹੱਲੇ ਦੇ ਬਾਹਰ ਇਹ ਬੋਰਡ ਲਗਾਇਆ ਗਿਆ।

Read Also ਮੈਰਿਜ ਪੈਲੇਸ ‘ਚ ਪਿਆ ਪੁਆੜਾ, ਬਰਾਤੀਆਂ ਦੀ ਹੋਈ ਛਿੱਤਰ ਪਰੇਡ (ਵੀਡੀਓ)

ਜਿਸ ਤੇ ਲਿਖਿਆ ਸੀ ‘ਵੋਟ ਮੰਗ ਕੇ ਸ਼ਰਮਿੰਦਾ ਨਾ ਕਰੋ’ ਵਿਕਾਸ ਕਾਰਜ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਵਿਚ ਰੋਸ ਹੈ ਅਤੇ ਇਸੇ ਰੋਸ ਦੇ ਚਲਦੇ ਸਥਾਨਕ ਲੋਕਾਂ ਵਲੋਂ ਮੁਹੱਲੇ ਦੇ ਬਾਹਰ ਵੋਟ ਮੰਗ ਸ਼ਰਮਿੰਦਾ ਨਾ ਕਰੋ ਦਾ ਬੋਰਡ ਲਗਾ ਦਿੱਤਾ ਤਾਂ ਜੋ ਲੋਕਾਂ ਵਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਜਤਾਇਆ ਜਾ ਸਕੇ ਕਿ ਆਖਰ ਲੋਕਾਂ ਦੇ ਨੁਮਾਇੰਦੇ ਦੇ ਕੰਮ ਕੀ ਹੁੰਦੇ ਹਨ ਅਤੇ ਉਹ ਕੀ ਕਰ ਰਹੇ ਹਨ। ਇਲਾਕੇ ਦੇ ਜਵਾਨਾਂ ਨੇ ਖੁਦ ਆਪਣੇ ਪੈਸੇ ਇਕਠੇ ਕਰਕੇ ਮੁਹਲੇ ਦੀ ਸਫਾਈ ਕਰਵਾਈ ਹੈ ਜਿਨਾਂ ‘ਚ ਸਰਕਾਰਾਂ ਖਿਲਾਫ ਕਾਈ ਰੋਸ ਦਿਖਾਈ ਦਿੱਤਾ। ਇਸ ਮੁਹੱਲੇ ਦੇ ਲੋਕ ਮਜ਼ਬੂਰ ਨੇ ਇਹ ਸਭ ਕਰਨ ਲਈ ਗਲ ਸਿਰਫ ਇਸ ਇਲਾਕੇ ਦੀ ਨਹੀਂ ਸੂਬੇ ਦੇ ਹਰ ਖੇਤਰ ‘ਚ ਅਜਿਹੇ ਮੁਹੱਲੇ ਨੇ ਜਿਥੇ ਵਿਕਾਸ ਨਹੀਂ ਹੁੰਦਾ, ਜ਼ਰੂਰਤ ਇਹ ਹੈ ਕਿ ਲੋਕ ਜਿਸ ਨੁਮਾਇੰਦੇ ਨੂੰ ਚੁਣਦੇ ਨੇ ਉਹ ਇਨਾਂ ਦੇ ਇਰਾਦਿਆਂ ਤੇ ਖਰਾ ਉਤਰੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button