Breaking NewsD5 specialEntertainmentNewsTop News

ਨੀਰੂ ਬਾਜਵਾ ਵੱਲੋਂ ‘ਲੌਂਗ ਲਾਚੀ 2’ ਦਾ ਐਲਾਨ

ਚੰਡੀਗੜ੍ਹ  : ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਸਟਾਰਰ ਫ਼ਿਲਮ ‘ਲੌਂਗ ਲਾਚੀ’ ਦਾ ਸੀਕੁਅਲ ਬਣਨ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਨੀਰੂ ਬਾਜਵਾ, ਅੰਬਰਦੀਪ ਸਿੰਘ ਤੇ ਐਮੀ ਵਿਰਕ ਵਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ ਹੈ। ਨੀਰੂ ਬਾਜਵਾ ਨੇ ‘ਲੌਂਗ ਲਾਚੀ 2’ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘ਸੋ ‘ਲੌਂਗ ਲਾਚੀ 2’ ਆਖਿਰਕਾਰ ਬਣ ਰਹੀ ਹੈ। ਬਹੁਤ ਉਤਸ਼ਾਹਿਤ ਹਾਂ। ਟੀਮ ਨੂੰ ਵਧਾਈਆਂ।’

Bhai Balwant Singh Rajoana ਨਾਲ ਜੁੜੀ ਵੱਡੀ ਖਬਰ। D5 Channel Punjabi

ਉਥੇ ਅੰਬਰਦੀਪ ਸਿੰਘ ਨੇ ਲਿਖਿਆ, ‘ਵਾਹਿਗੁਰੂ, ਵੇ ਤੂੰ ਲੌਂਗ ਵੇ ਮੈਂ ਲਾਚੀ। ਧੜਕਨ ਥੋੜ੍ਹੀ ਜਿਹੀ ਵੱਧ ਗਈ ਹੈ। ਬਹੁਤ ਵੱਡੀ ਜ਼ਿੰਮੇਵਾਰੀ ਹੈ। ਰੱਬ ਸੁੱਖ ਰੱਖੇ।’ ਦੱਸ ਦਈਏ ਕਿ ‘ਲੌਂਗ ਲਾਚੀ 2’ ਵਿਲੇਜਰਸ ਫ਼ਿਲਮ ਸਟੂਡੀਓ, ਅੰਬਰਦੀਪ ਪ੍ਰੋਡਕਸ਼ਨਜ਼ ਤੇ ਨੀਰੂ ਬਾਜਵਾ ਇੰਟਰਟੇਨਮੈਂਟ ਦੀ ਪੇਸ਼ਕਸ਼ ਹੈ। ਫ਼ਿਲਮ ਅੰਬਰਦੀਪ ਸਿੰਘ ਵਲੋਂ ਹੀ ਲਿਖੀ ਤੇ ਡਾਇਰੈਕਟ ਕੀਤੀ ਜਾਵੇਗੀ। ਇਸ ਦੀ ਰਿਲੀਜ਼ ਡੇਟ ਵੀ ਇਸੇ ਸਾਲ 2022 ਲਿਖੀ ਗਈ ਹੈ।

 

View this post on Instagram

 

A post shared by Neeru Bajwa (@neerubajwa)

 

View this post on Instagram

 

A post shared by Amberdeep Singh (@amberdeepsingh)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button