Breaking NewsD5 specialNewsPunjab

ਇਸ ਸ਼ਹਿਰ ‘ਚ ਰਾਤ ਨੂੰ ਦੋ ਵਜੇ ਹੁੰਦੀਆਂ ਨੇ ਵਾਰਦਾਤਾਂ, ਪੁਲਿਸ ਵੀ ਹੋਈ ਹੈਰਾਨ ਪ੍ਰੇਸ਼ਾਨ

ਅਮਲੋਹ : ਤਸਵੀਰਾਂ ਪਟਿਆਲਾ ਨੇੜਲੇ ਸ਼ਹਿਰ ਅਮਲੋਹ ਦੀਆਂ ਹਨ ਜਿਥੇ ਬਣੇ ਰਿਲਾਇੰਸ ਪੈਟਰੋਲ ਪੰਪ ਨੂੰ ਚਾਰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ। ਪੰਪ ਤੇ ਕੋਈ ਵੀ ਸੁਰੱਖਿਆ ਗਾਰਡ ਨਾ ਹੋਣ ਕਾਰਨ ਲੁਟੇਰੇ ਪਹਿਲਾਂ ਚੁੱਪ ਚਪੀਤੇ, ਪੰਪ ਤੇ ਤੇਲ ਪਾਉਣ ਕਰਿੰਦੇ ਕੋਲ ਆ ਕੇ ਖੜੇ ਹੋ ਗਏ ਤੇ ਫਿਰ ਉਸ ਦਾ ਗਲ ਦਬੋਚ ਲਿਆ। ਸਾਰੇ ਲੁਟੇਰੇ ਪਿਸਤੌਲ ਅਤੇ ਹੋਰਨਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਚੋਰਾਂ ਨੇ ਬੜੇ ਅਰਾਮ ਨਾਲ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਤੇ ਉਥੋਂ ਤੁਰਦੇ ਬਣੇ। ਘਟਨਾ ਕਰੀਬ ਰਾਤੀ 2 ਵਜੇ ਵਾਪਰੀ, ਜਿਸ ਸਮੇਂ ਪੰਪ ਤੇ ਤੇਲ ਪਾਉਣ ਵਾਲਾ ਕਰਿੰਦਾ ਸੋ ਰਿਹਾ ਸੀ।

Read Also ਖ਼ਤਰਨਾਕ ਵਾਰਦਾਤਾਂ ਲਈ ਮਸ਼ਹੂਰ, ਇਹ ਹੈ ਜ਼ਿਲ੍ਹਾ ਸੰਗਰੂਰ

ਲੁੱਟ ਦੀ ਵਾਰਦਾਤ ਕਰਨ ਅੰਜ਼ਾਮ ਦੇਣ ਆਏ ਚਾਰ ਵਿਅਕਤੀਆਂ ਵਿੱਚੋਂ ਤਿੰਨ ਮੋਨੇ ਅਤੇ ਇੱਕ ਸਰਦਾਰ ਸੀ, ਜਿਨ੍ਹਾਂ ਨੇ ਪੰਪ ਦੇ ਕਰਿੰਦੇ ਨੂੰ ਬੰਦੀ ਬਣਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹਾਲਾਂਕਿ ਲੁਟੇਰਿਆਂ ਤੋਂ ਕਾਂਊਟਰ ਦੇ ਗੱਲੇ ਦਾ ਲੌਕ ਨਹੀਂ ਟੁੱਟਿਆ ਪਰ ਉਨ੍ਹਾਂ ਉਸਨੂੰ ਪਿਛਲੇ ਪਾਸਿਓਂ ਦੀ ਭੰਗ ਨੇ ਸਾਰੇ ਪੈਸੇ ਚੋਰੀ ਕਰ ਲਏ ਪਰ ਹਾਲੇ ਤੀਕਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਗੱਲੇ ਵਿੱਚ ਉਸ ਸਮੇਂ ਕੁੱਲ ਕਿੰਨਾ ਪੈਸਾ ਮੌਜੂਦ ਸੀ, ਦੂਜੇ ਪਾਸੇ ਹਾਲਾਂਕਿ ਪੁਲਿਸ ਹੁਣ ਦੋਸ਼ੀ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਸ਼ਹਿਰ ਦੇ ਬਿਲਕੁਲ ਕਰੀਬੀ ਇਲਾਕੇ ਚ ਇਸ ਸ਼ਰੇਆਮ ਲੁੱਟ ਦੀ ਵਾਰਦਾਤ ਦਾ ਹੋਣਾ। ਕਿਤੇ ਨਾ ਕਿਤੇ ਪੁਲਿਸ ਪ੍ਰਸਾਸ਼ਨ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button