Breaking NewsD5 specialInternationalNews

ਇਸਲਾਮਾਬਾਦ ‘ਚ ਭਾਰਤੀ ਹਾਈ ਕਮਿਸ਼ਨ ਦੇ 2 ਅਧਿਕਾਰੀ ਲਾਪਤਾ

ਇਸਲਾਮਾਬਾਦ : ਪਾਕਿਸਤਾਨ ਦੇ ਇਸਲਾਮਾਬਾਦ ‘ਚ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਸਵੇਰ ਤੋਂ ਲਾਪਤਾ ਹਨ। ਲਾਪਤਾ ਹੋਣ ਵਾਲੇ ਦੋਵੇਂ ਕਰਮਚਾਰੀ ਹਾਈ ਕਮਿਸ਼ਨ ‘ਚ CISF ਦੇ ਡਰਾਇਵਰ ਹਨ। ਸਰਕਾਰੀ ਕੰਮ ਲਈ ਦੋਵੇਂ ਡਰਾਇਵਰ ਬਾਹਰ ਗਏ ਸਨ ਪਰ ਜਿਸ ਥਾਂ ‘ਤੇ ਜਾਣਾ ਸੀ ਉੱਥੇ ਨਹੀਂ ਪੁੱਜੇ। ਲਾਪਤਾ ਅਧਿਕਾਰੀਆਂ ਨਾਲ ਸੰਪਰਕ ਵੀ ਨਹੀਂ ਹੋ ਪਾ ਰਿਹਾ ਹੈ। ਭਾਰਤ ਨੇ ਪਾਕਿਸਤਾਨ ਦੀ ਅਥਾਰਿਟੀ ਨਾਲ ਸੰਪਰਕ ਕੀਤਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਭਾਰਤ ਵੱਲੋਂ ਪਾਕਿਸਤਾਨੀ ਡਿਪਲੋਮੈਟਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਉਠਾਇਆ ਗਿਆ ਸੀ।

ਕਾਂਗਰਸੀ MLA ‘ਤੇ ਲੱਗੇ ਗੰਭੀਰ ਇਲਜ਼ਾਮ,ਸੁਣਕੇ ਅੱਖਾਂ ਰਹਿ ਜਾਣਗੀਆਂ ਟੱਡੀਆਂ,ਹੁਣ ਕੈਪਟਨ ਨੂੰ ਕਰਨੀ ਪਊ ਕਾਰਵਾਈ?

ਉਸ ਸਮੇਂ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਇਹ ਦੇਖਿਆ ਗਿਆ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਕੁਝ ਲੋਕ ਭਾਰਤੀ ਡਿਪਲੋਮੈਟ ਗੌਰਵ ਆਹਲੂਵਾਲੀਆ ਦੀ ਕਾਰ ਦਾ ਪਿੱਛਾ ਕਰ ਰਹੇ ਸਨ ਜਦੋਂ ਕਿ ਕੁਝ ਲੋਕ ਉਸ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਗੱਡੀਆਂ ‘ਚ ਸਵਾਰ ਸਨ। ਜਿਸ ਤੋਂ ਬਾਅਦ ਭਾਰਤ ਨੇ ਇਸਲਾਮਾਬਾਦ ਵਿਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ‘ਤੇ ਸਖਤ ਰੁਖ ਅਪਣਾਉਂਦੇ ਹੋਏ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੂੰ ਇਕ ਨੋਟਿਸ ਜਾਰੀ ਕਰ ਭਾਰਤ ਦੇ ਡਿਪਲੋਮੈਟਾਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button