ਇਮੀਗਰੇਸ਼ਨ ਵਿਭਾਗ ਵੱਲੋਂ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਬੋਸਟਨ ਵਿੱਚ ਇੱਕ ਨੈਸ਼ਨਲ ਹਾਈਵੇਅ ’ਤੇ ਹਿਲਸਬਰੋਅ ਵਿਚ ਕਮਰਸ਼ੀਅਲ ਵਾਹਨ ਜਾਂਚ ਸਟੇਸ਼ਨ ‘ਤੇ ਚਲਾਈ ਗਈ ਖਾਸ ਮੁਹਿੰਮ ਦੌਰਾਨ ਪੰਜਾਬੀ ਮੂਲ ਦੇ ਭਾਰਤੀ ਟਰੱਕ ਡਰਾਈਵਰ ਸਤਵੀਰ ਸਿੰਘ ਗ੍ਰਿਫ਼ਤਾਰ।
ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਬੋਸਟਨ ਵਿੱਚ ਇੱਕ ਨੈਸ਼ਨਲ ਹਾਈਵੇਅ ’ਤੇ ਹਿਲਸਬਰੋਅ ਵਿਚ ਕਮਰਸ਼ੀਅਲ ਵਾਹਨ ਜਾਂਚ ਸਟੇਸ਼ਨ ‘ਤੇ ਚਲਾਈ ਗਈ ਖਾਸ ਮੁਹਿੰਮ ਦੌਰਾਨ ਪੰਜਾਬੀ ਮੂਲ ਦੇ ਭਾਰਤੀ ਟਰੱਕ ਡਰਾਈਵਰ ਸਤਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਊ ਜਰਸੀ ਵਿੱਚ ਰਹਿਣ ਵਾਲੇ ਅਤੇ ਅੰਤਰ-ਰਾਜ ਟਰੱਕਿੰਗ ਦਾ ਕੰਮ ਕਰਨ ਵਾਲੇ ਸਤਵੀਰ ਸਿੰਘ ਨੂੰ 11 ਸਤੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਅੱਜ ਪੋਸਟ ਸਾਂਝੀ ਕਰਦਿਆਂ ਆਈ.ਸੀ.ਈ. (ICE) ਨੇ ਕਿਹਾ ਕਿ ਸਤਵੀਰ ਸਿੰਘ 2017 ਵਿੱਚ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਪਰ ਅੱਠ ਸਾਲਾਂ ਤੋਂ ਵੱਧ ਸਮੇਂ ਤੱਕ ਗੈਰ-ਕਾਨੂੰਨੀ ਤੌਰ ‘ਤੇ ਦੇਸ਼ ਵਿੱਚ ਰਹਿ ਕੇ ਉਸ ਨੇ ਆਪਣੇ ਦਾਖਲੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ।ਇਹ ਗ੍ਰਿਫ਼ਤਾਰੀ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਵੱਲੋਂ ਬਿਨਾਂ ਦਸਤਾਵੇਜ਼ਾਂ ਤੋਂ ਟਰੱਕ ਚਲਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵਿਵਾਦਿਤ ਡਿਜੀਟਲ ਇਸ਼ਤਿਹਾਰ ਨੂੰ ਹਟਾਉਣ ਤੋਂ ਸਿਰਫ਼ ਇੱਕ ਦਿਨ ਬਾਅਦ ਸਾਹਮਣੇ ਆਈ ਹੈ। ‘ਐਕਸ’ ‘ਤੇ ਪੋਸਟ ਕੀਤੇ ਗਏ ਇਸ AI-ਤਿਆਰ ਪੋਸਟਰ ਵਿੱਚ ਭੂਰੀ ਦਾੜ੍ਹੀ ਵਾਲੇ ਇੱਕ ਵਿਅਕਤੀ ਨੂੰ ਦਿਖਾਇਆ ਗਿਆ ਸੀ ਅਤੇ ਨਾਲ ਟੈਗਲਾਈਨ ਸੀ: “ਸਾਡੀਆਂ ਸੜਕਾਂ ਤੋਂ ਪਾਸੇ ਹੋ ਜਾਓ, ਤੁਹਾਨੂੰ ਡਰਾਈਵਿੰਗ ਕਰਨੀ ਨਹੀਂ ਆਉਂਦੀ, ਮਿਸਟਰ ਸਿੰਘ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




