Breaking NewsInternationalNews

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 872 ਦਿਨਾਂ ‘ਚ ਬੋਲੇ 10 ਹਜ਼ਾਰ ਝੂਠ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਵਿਵਾਦਤ ਫੈਸਲਿਆਂ ਦੇ ਚਲਦੇ ਹਮੇਸ਼ਾ ਤੋਂ ਚਰਚਾ ‘ਚ ਰਹਿੰਦੇ ਹਨ ਪਰ ਇਸ ਵਾਰ ਉਹ ਆਪਣੇ ਝੂਠ ਦੇ ਜਾਲ ‘ਚ ਆਪ ਹੀ ਫਸ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਨੇ ਆਪਣੇ ਕਾਰਜਕਾਲ ਦੇ 827 ਦਿਨਾਂ ਵਿੱਚ 10 ਹਜ਼ਾਰ ਝੂਠੇ ਦਾਅਵੇ ਕਰ ਚੁੱਕੇ ਹਨ। ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਦੀ ਫੈਕਟ ਚੈਕਿੰਗ ਵੈੱਬਸਾਈਟ ਅਨੁਸਾਰ ਟਰੰਪ ਪਿਛਲੇ ਲੰਬੇ ਸਮੇਂ ਤੋਂ ਝੂਠੇ ਵਾਅਦੇ ਕਰ ਰਹੇ ਸਨ।

ਟਰੰਪ ਨੇ ਪਹਿਲੇ 5 ਹਜ਼ਾਰ ਝੂਠ 601 ਦਿਨਾਂ ‘ਚ ਬੋਲੇ ਸਨ। ਇਸ ਦਾ ਔਸਤ 8 ਝੂਠ ਪ੍ਰਤੀ ਦਿਨ ਬਣਦਾ ਸੀ। ਹਾਲਾਂਕਿ ਟਰੰਪ ਨੇ ਅਗਲੇ 5 ਹਜ਼ਾਰ ਝੂਠ ਮਹਿਜ਼ 226 ਦਿਨਾਂ ਅੰਦਰ ਬੋਲੇ। ਯਾਨੀ ਉਹ ਹਰ ਦਿਨ ਲੋਕਾਂ ਸਾਹਮਣੇ 23 ਝੂਠੇ ਦਾਅਵੇ ਪੇਸ਼ ਕਰਦੇ ਹਨ। ਦੋ ਸਾਲਾਂ ਦਾ ਕਾਰਜਕਾਲ ਪੂਰਾ ਕਰਨ ਤਕ ਟਰੰਪ ਦੇ ਝੂਠਾਂ ਦੀ ਗਿਣਤੀ 8 ਹਜ਼ਾਰ ਪਾਰ ਕਰ ਗਈ ਸੀ। ਸਭ ਤੋਂ ਤਾਜ਼ਾ ਅੰਕੜੇ 26 ਅਪਰੈਲ ਦੇ ਹਨ। ਇਸ ਦਿਨ ਤਕ ਉਹ 10 ਹਜ਼ਾਰ ਝੂਠੇ ਦਾਅਵੇ ਕਰ ਚੁੱਕੇ ਹਨ।

Read Also ਡੋਨਲਡ ਟਰੰਪ : ਬਹੁਤ ਜਿਆਦਾ ਟੈਕਸ ਲਗਾਉਂਦਾ ਹੈ ਭਾਰਤ

ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਝੂਠੇ ਦਾਅਵਿਆਂ ਮਗਰ ਹਾਲ ਹੀ ਵਿੱਚ ਹੋਈਆਂ ਮੱਧ ਚੋਣਾਂ ਵੱਡੀ ਵਜ੍ਹਾ ਰਹੀਆਂ। ਇਸ ਦੌਰਾਨ ਉਨ੍ਹਾਂ ਮੈਕਸਿਕੋ ਬਾਰਡਰ ਦੀ ਕੰਧ ਸਮੇਤ ਰੈਲੀਆਂ ਵਿੱਚ ਕਈ ਲੁਭਾਊ ਵਾਅਦੇ ਕੀਤੇ। ਇਸ ਤੋਂ ਇਲਾਵਾ ਟਰੰਪ ਨੇ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਹਰ ਪੰਜਾਂ ਵਿੱਚੋਂ ਇੱਕ ਦਾਅਵਾ ਝੂਠਾ ਕਿਹਾ।

ਇਕੱਠੀਆਂ ਰੈਲੀਆਂ ਵਿੱਚ ਹੀ ਟਰੰਪ ਕੁੱਲ 22 ਫੀਸਦੀ ਝੂਠੇ ਦਾਅਵੇ ਕਰ ਚੁੱਕੇ ਹਨ। ਇਸ ਦੇ ਇਲਾਵਾ ਉਨ੍ਹਾਂ ਟਵਿੱਟਰ ਹੈਂਡਲ ‘ਤੇ ਵੀ ਝੂਠੇ ਦਾਅਵੇ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। 25 ਤੋਂ 27 ਅਪਰੈਲ ਵਿਚਾਲੇ ਉਨ੍ਹਾਂ 171 ਗਲ਼ਤ ਗੱਲਾਂ ਕਹੀਆਂ। ਇਸਦੇ ਇਲਾਵਾ ਉਨ੍ਹਾਂ ਟੈਕਸ ਸਿਸਟਮ ਤੇ ਓਬਾਮਾਕੇਅਰ ‘ਤੇ ਵੀ ਝੂਠ ਫੈਲਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button