Breaking NewsD5 specialIndiaNews

ਇਨੈਲੋ ਨੇਤਾ ਅਭੈ ਚੌਟਾਲਾ ਦੀਆਂ ਵਧੀਆਂ ਮੁਸ਼ਕਿਲਾਂ, ਫਾਰਮ ਹਾਊਸ ‘ਤੇ ਈ.ਡੀ ਦੀ ਛਾਪੇਮਾਰੀ

ਨਵੀਂ ਦਿੱਲੀ : ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਚੌਟਾਲਾ ਦੀ ਕਮਾਈ ਤੋਂ ਜ਼ਿਆਦਾ ਜਾਇਦਾਦ ਮਾਮਲੇ ‘ਚ ਮੁਸੀਬਤ ਵੱਧ ਗਈ ਹੈ। ਦਰਅਸਲ ਅਭੈ ਚੌਟਾਲਾ ਦੇ ਤੇਜਾਖੇੜਾ ਫ਼ਾਰਮ ਹਾਊਸ ‘ਤੇ ਈ.ਡੀ ਨੇ ਛਾਪੇਮਾਰੀ ਕੀਤੀ ਹੈ। ਸਵੇਰੇ 10 ਵਜੇ ਸੀਆਰਪੀਐੇਫ ਦੇ ਨਾਲ ਈ.ਡੀ ਦੀ ਟੀਮ ਉੱਥੇ ਪਹੁੰਚੀ ਅਤੇ ਸਾਰੇ ਦਸਤਾਵੇਜ਼ ਖੰਗਾਲੇ।

Read Also ਨੀਰਵ ਮੋਦੀ ‘ਤੇ ਈ.ਡੀ. ਦਾ ਸ਼ਿਕੰਜਾ, ਹਾਂਗਕਾਂਗ ‘ਚ 255 ਕਰੋੜ ਦੀ ਜਾਇਦਾਦ ਜ਼ਬਤ

ਟੀਮ ਨੇ ਤੇਜਾ ਖੇੜਾ ਫ਼ਾਰਮ ਹਾਊਸ ਸਥਿਤ ਓਮ ਪ੍ਰਕਾਸ਼ ਚੌਟਾਲਾ ਦੀ ਜਾਇਦਾਦ ਨੂੰ ਅਟੈਚ ਕਰਨ ਸਬੰਧੀ ਨੋਟਿਸ ਬੋਰਡ ਵੀ ਲਗਾ ਦਿੱਤਾ ਹੈ। ਦੱਸ ਦਈਏ ਕਿ ਅਭੈ ਚੌਟਾਲਾ ‘ਤੇ ਕਮਾਈ ਤੋਂ ਜਿਆਦਾ ਜਾਇਦਾਦ ਦਾ ਮਾਮਲੇ ਪਿਛਲੇ 13 ਸਾਲਾਂ ਤੋਂ ਚੱਲ ਰਿਹਾ ਹੈ।ਮਈ ਵਿੱਚ ਈ.ਡੀ ਨੇ ਸਾਬਕਾ ਮੁੱਖਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਬੇਟੇ ਅਜੈ ਅਤੇ ਅਭੈ ਦੀ ਜਾਇਦਾਦ ਦਾ ਵੇਰਵਾ ਮੰਗਿਆ ਸੀ।

ਈਡੀ ਵਲੋਂ ਜਾਰੀ ਪੱਤਰ ਵਿੱਚ ਡਬਵਾਲੀ ਦੀ 7 ਪ੍ਰਾਪਰਟੀ ਅਤੇ ਸਿਰਸਾ ਦੀ 6 ਪ੍ਰਾਪਰਟੀ ਦੀ ਡਿਟੇਲ ਮੰਗੀ ਸੀ।ਪੱਤਰ ਵਿੱਚ ਨਿਰਦੇਸ਼ ਦਿੱਤੇ ਗਏ ਸਨ ਕਿ ਜੇਕਰ ਇਸ ਜਾਇਦਾਦ ਵਿੱਚ ਕੋਈ ਬਦਲਾਅ ਦੀ ਕੋਸ਼ਿਸ਼ ਹੋਵੇ ਤਾਂ ਉਸਦੀ ਸੂਚਨਾ ਤੁਰੰਤ ਨਿਯੁਕਤ ਅਧਿਕਾਰੀ ਤੇ ਜਿਲਾ ਪ੍ਰਸ਼ਾਸਨ ਨੂੰ ਦਿਓ। ਹਾਲਾਂਕਿ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਦੀ ਕੁਝ ਸੰਪੱਤੀਆਂ ਜਬਤ ਕਰ ਚੁੱਕੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button