Breaking NewsD5 specialIndiaNewsPoliticsPunjab

ਵਿੱਤ ਮੰਤਰੀ ਨੇ ਗਰੀਬਾਂ ਅਤੇ ਮਜ਼ਦੂਰਾਂ ਲਈ 1 ਲੱਖ 70 ਹਜ਼ਾਰ ਕਰੋੜ ਦੇ ਪੈਕੇਜ ਦਾ ਕੀਤਾ ਐਲਾਨ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਨਾਲ ਨਿੱਬੜਨ ਨੂੰ ਲੈ ਕੇ ਪ੍ਰਧਾਨਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ 1.70 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਗਰੀਬਾਂ ਦੀ ਹਰ ਤਰ੍ਹਾਂ ਮਦਦ ਕਰੇਗੀ। ਇਸਦੇ ਨਾਲ ਹੀ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਜੋ ਲੋਕ ਇਸ ਜੰਗ ਨਾਲ ਲੜ ਰਹੇ ਹਨ, ਇਲਾਜ਼ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਨੂੰ 50 ਲੱਖ ਦਾ ਲਾਇਫ ਇਨਸ਼ੋਰੈਂਸ ਦਿੱਤਾ ਜਾਵੇਗਾ।

ਪੰਜਾਬ ਪੁਲਿਸ ਦੀ ਹੈਵਾਨੀਅਤ, Pregnant ਘਰਵਾਲੀ ਦੀ ਦਵਾਈ ਲੈਣ ਗਏ ਨੌਜਵਾਨ ਦੀ ਨੱਕ ਦੀ ਹੱਡੀ ਤੋੜੀ | CCTV

ਵਿੱਤ ਮੰਤਰੀ ਨੇ ਇਹ ਕੀਤੇ ਐਲਾਨ
ਪ੍ਰਧਾਨਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਦੇ ਤਹਿਤ 80 ਕਰੋੜ ਲੋਕਾਂ ਦੀ ਗਿਣਤੀ ਆਉਂਦੀ ਹੈ।
ਸੁਨਿਸਚਿਤ ਕੀਤਾ ਜਾਵੇਗਾ ਕਿ ਇੱਕ ਵੀ ਵਿਅਕਤੀ ਬਿਨ੍ਹਾਂ ਭੋਜਨ ਦੇ ਨਾ ਰਹੇ।
ਹਰ ਵਿਅਕਤੀ ਨੂੰ 5 ਕਿੱਲੋ ਚਾਵਲ ਅਤੇ ਕਣਕ ਇਲਾਵਾ ਦਿੱਤਾ ਜਾਵੇਗਾ। ਇਹ ਤਿੰਨ ਮਹੀਨੇ ਤੱਕ ਦਿੱਤਾ ਜਾਵੇਗਾ।
ਇਲਾਜ਼ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਨੂੰ 50 ਲੱਖ ਦਾ ਲਾਇਫ ਇਨਸ਼ੋਰੈਂਸ ਦਿੱਤਾ ਜਾਵੇਗਾ।
8 ਕਰੋੜ 70 ਲੱਖ ਕਿਸਾਨਾਂ ਨੂੰ ਮਿਲੇਗਾ ਫਾਇਦਾ, 2 ਹਜ਼ਾਰ ਦੀ ਕਿਸਤ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ।

ਕਰਫਿਊ ‘ਚ ਅੜਿੱਕੇ ਆਇਆ ਪੁਲਿਸ ਅਫ਼ਸਰ | ਲੋਕਾਂ ਨੇ ਬਣਾਈ ਵੀਡੀਓ | Punjab | Viral | Curfew

3 ਮਹੀਨੇ ਲਈ ਉੱਜਵਲਾ ਯੋਜਨਾ ਵਾਲਿਆਂ ਨੂੰ ਸਿਲੰਡਰ ਮੁਫ਼ਤ
ਬਜ਼ੁਰਗਾਂ, ਅਪਾਹਜ ਅਤੇ ਵਿਧਵਾਵਾਂ ਨੂੰ ਤਿੰਨ ਮਹੀਨੇ ਤੱਕ 1 ਹਜ਼ਾਰ ਰੁਪਏ ਇਲਾਵਾ ਮਿਲੇਗਾ।
ਇਹ ਦੋ ਕਿਸਤਾਂ ‘ਚ ਦਿੱਤਾ ਜਾਵੇਗਾ, 3 ਕਰੋੜ ਲੋਕਾਂ ਨੂੰ ਇਸਦਾ ਮੁਨਾਫ਼ਾ ਮਿਲੇਗਾ।
ਮਹਿਲਾ ਜਨਧਨ ਖਾਤਾਧਾਰਕਾਂ ਨੂੰ 500 ਰੁਪਏ ਪ੍ਰਤੀ ਮਹੀਨੇ ਦੀ ਰਾਸ਼ੀ ਅਗਲੇ ਤਿੰਨ ਮਹੀਨੇ ਤੱਕ ਦਿੱਤੀ ਜਾਵੇਗੀ। ਇਸ ਨਾਲ 20 ਕਰੋੜ ਔਰਤਾਂ ਨੂੰ ਮੁਨਾਫ਼ਾ ਮਿਲੇਗਾ।
20 ਕਰੋੜ ਮਹਿਲਾ ਜਨਧਨ ਖਾਤਾ ਧਾਰਕਾਂ ਨੂੰ 500 ਰੁਪਏ ਪ੍ਰਤੀ ਮਹੀਨਾ ਦੇਵੇਗੀ ਸਰਕਾਰ
ਉੱਜਵਲਾ ਯੋਜਨਾ ਦੇ ਤਹਿਤ 8 ਕਰੋੜ ਮਹਿਲਾ ਲਾਭਰਥੀਆਂ ਨੂੰ ਤਿੰਨ ਮਹੀਨੇ ਤੱਕ ਮੁਫਤ ਸਿਲੰਡਰ ਦਿੱਤੇ ਜਾਣਗੇ।
ਮਨਰੇਗਾ ਦੇ ਮਾਧਿਅਮ ਨਾਲ ਜੋ ਲੋਕ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ, ਉਨ੍ਹਾਂ ਦੀ ਮਣਦੂਰੀ 182 ਰੁਪਏ ਤੋਂ ਵਧਾ ਕੇ 202 ਰੁਪਏ ਕਰ ਦਿੱਤੀ ਹੈ।
ਇਸ ਨਾਲ ਕਰੀਬ 5 ਕਰੋੜ ਲੋਕਾਂ ਨੂੰ ਮੁਨਾਫ਼ਾ ਹੋਵੇਗਾ ਅਤੇ ਕਰੀਬ 2000 ਰੁਪਏ ਦੀ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button