Breaking NewsD5 specialNewsPunjab

ਇਨਸਾਨੀਅਤ ਫਿਰ ਹੋਈ ਸ਼ਰਮਸਾਰ, ਦਲਿਤ ਦੀ ਬੇਰਹਿਮੀ ਨਾਲ ਹੋਈ ਕੁੱਟਮਾਰ, Video Viral

ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਸਰਾਲਾ ਦੇ ਰਹਿਣ ਵਾਲੇ ਜੋਗਿੰਦਰ ਪਾਲ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਦੇ ਸਰਪੰਚ ਦੇ ਘਰ ਤੋਂ ਰਾਤ ਨੂੰ ਆਪਣੇ ਘਰ ਜਾ ਰਿਹਾ ਸੀ ਤਾਂ ਉਸਦੇ ਪਿੰਡ ਦੀ ਰਹਿਣ ਵਾਲੀ ਮਹਿਲਾ ਰਾਕੇਸ਼ ਕੁਮਾਰੀ ਅਤੇ ਉਸਦੇ ਪਤੀ ਵਿਜੇ ਕੁਮਾਰ ਤੇ ਉਸਦੇ ਪੁੱਤਰਾਂ ਸਮੇਤ 4 ਲੋਕ ਉਸਨੂੰ ਗਲੀ ਤੋਂ ਚੁੱਕ ਕੇ ਆਪਣੇ ਘਰ ਲੈ ਗਏ ਅਤੇ ਉਸਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕੀਤੀ ਜਿਸਦੀ ਵੀਡੀਓ ਵੀ ਬਣਾਈ ਗਈ।  ਜੋ ਕਿ ਉਨ੍ਹਾਂ ਨੇ ਵਾਇਰਲ ਕਰ ਦਿੱਤੀ ਜਦੋਂ ਇਸ ਸਾਰੇ ਮਾਮਲੇ ਨੂੰ ਪੁਲਿਸ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਘਰ ਤੋਂ ਉਸਨੂੰ ਪੁਲਿਸ ਛੁਡਵਾ ਕੇ ਲੈ ਆਈ ਪਰ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ।

BJP-Akali Dal ਨਾਲ ਕਰਨ ਲੱਗੀ ਧੱਕਾ! ਸੁਣੋ ਸਿੱਖਾਂ ਦੇ ਮਸਲੇ ‘ਤੇ ਕੀ ਬੋਲੇ ਚੰਦੂਮਾਜਰਾ

ਉਥੇ ਹੀ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਜੋਗਿੰਦਰ ਪਾਲ ਮੇਰੇ ਘਰ ਤੋਂ ਗਿਆ ਸੀ ਹੁਣ ਪਿੰਡ ਦੇ ਕੁਝ ਲੋਕ ਉਸਨੂੰ ਚੁੱਕ ਕੇ ਆਪਣੇ ਘਰ ਲੈ ਗਏ ਅਤੇ ਉਸਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕੀਤੀ। ਇਨ੍ਹਾਂ ਦੋਵਾਂ ਪਰਿਵਾਰਾਂ ਦਾ ਆਪਸ ‘ਚ ਪਹਿਲਾਂ ਤੋਂ ਕੋਈ ਕੇਸ ਕੋਰਟ ‘ਚ ਚੱਲ ਰਿਹਾ ਹੈ। ਜਿਸਨੂੰ ਵਾਪਿਸ ਲੈਣ ਲਈ ਉਨ੍ਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਪਿੰਡ ਦੇ ਸਰਪੰਚ ਦਾ ਵੀ ਕਹਿਣਾ ਹੈ ਕਿ ਦੋਸੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button