ਇਨਸਾਨਾਂ ਦੀ ਨੌਕਰੀ ਖ਼ਤਰੇ ‘ਚ !
ਚੀਨ : ਚੀਨ ਵਿੱਚ ਇਨੀਂ ਦਿਨੀਂ ਇਨਸਾਨਾਂ ਤੋਂ ਜ਼ਿਆਦਾ ਰੋਬੋਟਾਂ ਨੂੰ ਨੌਕਰੀ ਮਿਲ ਰਹੀ ਹੈ। ਰੋਬੋਟਾਂ ਦੀਆਂ ਨੌਕਰੀਆਂ ਵਿੱਚ ਹਰ ਸਾਲ 57 ਫੀਸਦੀ ਵਾਧਾ ਹੋ ਰਿਹਾ ਹੈ। ਜਦੋਂ ਕਿ ਰੋਬੋਟਾਂ ਨੇ ਪੂਰੇ ਦੇਸ਼ ‘ਚ ਕਰੀਬ 9.4 ਫੀਸਦੀ ਇਨਸਾਨਾਂ ਨੂੰ ਉਨ੍ਹਾਂ ਦੇ ਰੁਜ਼ਗਾਰ ਤੋਂ ਹਟਾਇਆ ਹੈ। ਇਹ ਖੁਲਾਸਾ ਚੀਨ ਦੀ ਵੁਹਾਨ ਯੂਨੀਵਰਸਿਟੀ ਨਾਲ ਜੁੜੀ ਇੱਕ ਰਿਸਰਚ ਇੰਸਟੀਟਿਊਟ ਦੇ ਸਰਵੇ ਵਿੱਚ ਹੋਇਆ ਹੈ।
1978 ਕੰਪਨੀਆਂ ‘ਤੇ ਕੀਤਾ ਗਿਆ ਸਰਵੇ
ਚੀਨ ਦੀ ਵੁਹਾਨ ਯੂਨੀਵਰਸਿਟੀ ਨਾਲ ਜੁੜੀ ਇੱਕ ਰਿਸਰਚ ਇੰਸਟੀਟਿਊਟ ਨੇ ਚੀਨ ਦੀ 1978 ਕੰਪਨੀਆਂ ‘ਚ ਸਰਵੇ ਕੀਤਾ। ਤਾਂ ਕਿ ਉਹ ਪਤਾ ਕਰ ਸਕੇ ਕਿ ਪਿਛਲੇ 10 ਸਾਲ ‘ਚ ਕਿੰਨੇ ਰੋਬੋਟਾਂ ਦੀ ਨੌਕਰੀ ਲੱਗੀ ਅਤੇ ਕਿੰਨੇ ਇੰਸਾਨਾਂ ਦੀ ਨੌਕਰੀ ਰੋਬੋਟਾਂ ਦੀ ਵਜ੍ਹਾ ਨਾਲ ਗਈ।
ਪਾਵਰਕੌਮ ਐਦਾਂ ਕਰਦੈ ਗਰੀਬਾਂ ਨਾਲ ਧੱਕਾ! ਸਰਕਾਰੀ ਭਿਵਾਗਾਂ ਵਾਰੀ ਉਡੀਕਦੈ ਸਰਕਾਰ ਦੀ ਹਰੀ ਝੰਡੀ
ਰੋਬੋਟ ਮਜ਼ਦੂਰਾਂ ਦੀ ਗਿਣਤੀ 12 ਤੋਂ ਵਧੀ 37%
ਵੁਹਾਨ ਯੂਨੀਵਰਸਿਟੀ ਦੇ ਸਰਵੇ ‘ਚ ਖੁਲਾਸਾ ਹੋਇਆ ਹੈ ਕਿ 2008 ਵਿੱਚ ਰੋਬੋਟ ਮਜ਼ਦੂਰਾਂ ਦੀ ਗਿਣਤੀ 12 ਫੀਸਦੀ ਸੀ। ਜੋ 2017 ਤੱਕ ਵਧਕੇ 37 ਫੀਸਦੀ ਹੋ ਗਈ ਹੈ।
ਰੋਬੋਟ ਮਜ਼ਦੂਰਾਂ ਵਾਲੀਆਂ ਕੰਪਨੀਆਂ ਦੀ ਗਿਣਤੀ ‘ਚ ਵਾਧਾ
ਚੀਨ ‘ਚ 2015 ਵਿੱਚ ਸਿਰਫ 8.1 ਫੀਸਦੀ ਕੰਪਨੀਆਂ ਰੋਬੋਟਾਂ ਦੀ ਵਰਤੋਂ ਕਰਦੀਆਂ ਸਨ ਪਰ ਹੁਣ 13.4 ਫੀਸਦੀ ਕੰਪਨੀਆਂ ਰੋਬੋਟ ਮਜ਼ਦੂਰਾਂ ਦੀ ਵਰਤੋਂ ਕਰ ਰਹੀਆਂ ਹਨ। ਪਿਛਲੇ ਤਿੰਨ ਸਾਲਾਂ ‘ਚ ਰੋਬੋਟ ਖਰੀਦਣ ਦੀ ਗਿਣਤੀ ਵਿੱਚ ਹਰ ਸਾਲ 57 ਫੀਸਦੀ ਦਾ ਵਾਧਾ ਹੋਇਆ ਹੈ।
ਸੁਖਬੀਰ, ਢੀਂਡਸਾ ਤੇ ਟਕਸਾਲੀ, ਇੱਕ ਵਾਰ ਫਿਰ ਹੋਣਗੇ ਇਕੱਠੇ!
10ਵੀਂ ਪਾਸ ਇਨਸਾਨਾਂ ਦੀਆਂ ਗਈਆਂ ਨੌਕਰੀਆਂ
ਚੀਨ ‘ਚ ਰੋਬੋਟਸ ਨੇ ਉਨ੍ਹਾਂ ਲੋਕਾਂ ਦੀਆਂ ਨੌਕਰੀਆਂ ਜ਼ਿਆਦਾ ਲਈਆਂ ਹਨ, ਜੋ ਸਿਰਫ ਹਾਈਸਕੂਲ ਪਾਸ ਸਨ। ਯਾਨੀ ਫੋਰਥ ਗ੍ਰੇਡ ਵਿੱਚ ਨੌਕਰੀ ਕਰ ਰਹੇ ਸਨ। ਅਜਿਹੇ ਰੋਬੋਟ ਮਜ਼ਦੂਰਾਂ ਦੀ ਗਿਣਤੀ ‘ਚ ਵੀ 9.4 ਫੀਸਦੀ ਵਾਧਾ ਹੋਇਆ ਹੈ।
ਮੈਨੀਉਫੈਕਚਰਿੰਗ ਸੈਕਟਰ ‘ਚ 40 ਫੀਸਦੀ ਰੋਬੋਟ
ਚੀਨ ਵਿੱਚ ਕਈ ਵਸਤਾਂ ਦੀ ਮੈਨੀਉਫੈਕਚਰਿੰਗ ਹੁੰਦੀ ਹੈ। ਉੱਥੇ ਦੇ ਮੈਨੀਉਫੈਕਚਰਿੰਗ ਸੈਕਟਰ ਵਿੱਚ 40 ਫੀਸਦੀ ਰੋਬੋਟ ਮਜ਼ਦੂਰ ਸ਼ਾਮਲ ਹੋ ਚੁੱਕੇ ਹਨ। ਇਨ੍ਹਾਂ ਨੇ ਇਨਸਾਨਾਂ ਦੀ ਜਗ੍ਹਾ ਲੈ ਲਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.