Breaking NewsD5 specialInternationalNews

ਇਟਲੀ ਦੀ ਮਿਸ ਫਾਬੀੳਲਾ ਅਲਬਾਨੇਜ਼ੇ ਬਣੀ ਛੋਟੀ ਉਮਰ ‘ਚ Diplomat

ਰੋਮ (ਕੈਂਥ) : ਇਟਲੀ ਦੇ ਸਟੇਟ ਬਿਰਨਦੇਸੀ ਦੇ ਇੱਕ ਪਿੰਡ ਮੇਸਾਨੇ ਦੀ ਰਹਿਣ ਵਾਲੀ ਮਿਸ ਫਾਬੀੳਲਾ ਅਲਬਾਨੇਜ਼ੇ ਨੇ ਪ੍ਰੋਬੇਸ਼ਨਰੀ ਲੀਗੇਸ਼ਨ ਸੈਕਟਰੀਆਂ ਲਈ ਰਾਸ਼ਟਰੀ ਮੁਕਾਬਲੇ ਨੂੰ ਪਾਸ ਕਰਕੇ ਇਟਲੀ ਦੀ ਸਭ ਤੋਂ ਛੋਟੀ ਉਮਰ ਦੀ ਡਿਪਲੋਮੈਟ ਬਣੀ। ਅਲਬਾਨੇਜ਼ੇ ਨੂੰ ਆਪਣੀ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਆਦ 23 ਸਾਲ ਦੀ ਉਮਰ ‘ਚ ਡਿਪਲੋਮੈਟ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਖ਼ਬਰਾਂ ਅਨੁਸਾਰ, ਉਸ ਦੇ ਪਿਤਾ ਏਅਰ ਫੋਰਸ ਦੇ ਇੱਕ ਜਰਨਲ ਪਾਇਲਟ ਹਨ, ਜਿਸ ਕਰਕੇ ਉਸ ਨੂੰ ਅੰਤਰਰਾਸਟਰੀ ਸਕੂਲਾਂ ਵਿਚ ਪੜ੍ਹਾਈ ਕਰਨ ਦਾ ਮੌਕਾ ਮਿਲਿਆ ਤੇ ਉਸ ਨੇ ਵੱਖ ਵੱਖ ਦੇਸ਼ਾਂ ਦੇ ਸਭਿਆਚਾਰ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਨੂੰ ਸਿਖਦੇ ਹੋਏ ਮੈਂ ਵੀ “ਵਿਦੇਸ਼ਾਂ ‘ਚ ਰਹਿੰਦਿਆਂ ਹੋਇਆ ਇਟਲੀ ਦੇ ਹਿੱਤਾਂ ਅਤੇ ਕਦਰਾਂ ਕੀਮਤਾਂ ਨੂੰ ਹੋਰ ਉਤਸ਼ਾਹਤ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ।

ਭਾਜਪਾ ਦੀ ਵੱਡੀ ਸਾਜ਼ਿਸ਼ ਹੋਈ ਬੇਨਕਾਬ !ਕਿਸਾਨਾਂ ਨੂੰ ਬਦਨਾਮ ਕਰਨ ਦੀ ਚਾਲ ਫੇਲ੍ਹ! ਕਿਸਾਨ ਆਗੂ ਨੇ ਚੁੱਕ’ਤਾ ਪਰਦਾ!

ਇਸ ਲਈ ਜਦੋਂ ਮੈਂ 17 ਸਾਲ ਦੀ ਉਮਰ ਵਿਚ ਇਕ ਇੰਗਲਿਸ਼ ਸੰਸਥਾ ਯੂਨਾਨ ਤੋ ਗ੍ਰੈਜੂਏਟ ਹੋਈ ਤਾਂ ਮੈਂ ਤੁਰੰਤ ਇਕ ਯੂਨੀਵਰਸਿਟੀ ਮਾਰਗ ਅਪਣਾਇਆ ਜਿਸ ਦਾ ਉਦੇਸ਼ ਡਿਪਲੋਮੈਟਿਕ ਮੁਕਾਬਲੇ ਦੀ ਤਿਆਰੀ ਕਰਨਾ ਸੀ ਅਤੇ ਜਿਸ ਵਿਚ ਮੈਨੂੰ ਸਫਲਤਾ ਮਿਲੀ। ਫਾਬੀਓਲਾ ਨੇ ਇਹ ਵੀ ਉਮੀਦ ਕੀਤੀ ਹੈ ਕਿ ਇਹ ਪ੍ਰਾਪਤੀ ਉਨ੍ਹਾਂ ਸਾਰੀਆਂ ਔਰਤਾਂ ਅਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੋ ਸਕਦੀ ਹੈ ਜੋ ਕਿਸੇ ਵੀ ਕੈਰੀਅਰ ਦੇ ਰਾਹ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਅਤੇ ਜ਼ਿੰਦਗੀ ਵਿੱਚ ਕੁਝ ਬਣਨਾ ਚਾਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button