Breaking NewsD5 specialEntertainmentInternationalNewsTop News

ਇਟਲੀ ‘ਚ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ

ਮਿਲਾਨ/ਇਟਲੀ : ਮਸ਼ਹੂਰ ਪੰਜਾਬੀ ਗਾਇਕ ਸੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਚੁਫੇਰੇ ਜਿੱਥੇ ਸੋਗ ਦੀ ਲਹਿਰ ਛਾਈ ਹੋਈ ਹੈ, ਉਥੇ ਹੀ ਸਿੱਧੂ ਦੇ ਕਤਲ ਤੋਂ ਬਾਅਦ ਨੌਜਵਾਨਾਂ ਦੇ ਦਿਲਾਂ ਵਿਚ ਸਰਕਾਰੀ ਸਿਸਟਮ ਪ੍ਰਤੀ ਭਾਰੀ ਗੁੱਸਾ ਦੇਖਿਆ ਜਾ ਸਕਦਾ ਹੈ ਉੱਥੇ ਹੀ ਦੁਨੀਆ ਭਰ ‘ਚ ਵੱਸਦੇ ਉਸਦੇ ਚਾਹੁਣ ਵਾਲਿਆਂ ਵੱਲੋਂ ਉਸ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅੰਤਿਮ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਮੋਮਬੱਤੀਆਂ ਜਗਾ ਕੇ ਰੋਸ ਮਾਰਚ ਵੀ ਕੀਤੇ ਜਾ ਰਹੇ ਹਨ।

ਪੇਸ਼ੀ ‘ਤੇ ਧਰਮਸੋਤ ਨੇ ਦਿੱਤਾ ਵੱਡਾ ਬਿਆਨ, ਫਸਾ ਗਿਆ ਆਹ ਬੰਦੇ! D5 Channel Punjabi

ਇਸ ਲੜੀ ਤਹਿਤ ਹੀ ਲਾਸੀਓ ਸੂਬੇ ਦੇ ਸ਼ਹਿਰ ਅਪ੍ਰੀਲੀਆ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਈਨਸ਼ ਮੈਗਜ਼ੀਨ ਦੇ ਸਮੂਹ ਪੰਜਾਬੀ ਨੌਜਵਾਨ ਕਾਮਿਆਂ ਵਲੋਂ ਸੁਖਮਨੀ ਸਾਹਿਬ ਜੀ ਦਾ ਜਾਪ ਕਰਵਾ ਕੇ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕਰਵਾਈ ਗਈ। ਇਸ ਮੌਕੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਉਪਰੰਤ ਪ੍ਰੈਸ ਨਾਲ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਜੋ ਵੀ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਨਾਲ ਘਟਨਾ ਹੋਈ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਵਲੋਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਰੱਜ ਕੇ ਕੋਸਿਆ ਵੀ ਜਾ ਰਿਹਾ ਹੈ, ਜਿਨ੍ਹਾਂ ਦੀ ਅਣਗਿਹਲੀ ਨਾਲ ਇਹ ਦੁਖਾਂਦ ਵਾਪਰਿਆ। ਉਨ੍ਹਾਂ ਕਿਹਾ ਕਿ ਕਾਰਨ ਚਾਹੇ ਕੁਝ ਵੀ ਰਹੇ ਹੋਣ ਪਰ ਬੁੱਢੇ ਮਾਪਿਆਂ ਦਾ ਇੱਕਲੌਤਾ ਪੁੱਤ ਸਹਾਰਾ ਖੋਹਣਾ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਦਾ ਕਲੇਜਾ ਚੀਰਦਾ ਹੈ।

ਮਹਾਰਾਸ਼ਟਰ ਤੋਂ ਫੜੇ ਗਏ Moose Wala ਦੇ ਹਥਿਆਰੇ! ਪੁਲਿਸ ਦੀ ਵੱਡੀ ਕਾਮਯਾਬੀ | D5 Channel Punjabi

ਮਰਹੂਮ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਪੂਰੀ ਦੁਨੀਆ ਵਿੱਚ ਵੱਡੀ ਤਦਾਦ ਵਿੱਚ ਹਨ ਤੇ ਦੁਨੀਆ ਭਰ ਵਿੱਚ ਉਸ ਦੀ ਬੇਵਕਤੀ ਮੌਤ ਉੱਪਰ ਲੋਕਾਂ ਵੱਲੋਂ ਉਸ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।ਇਸ ਮੌਕੇ ਈਨਸ ਮੈਗਜ਼ੀਨ ਵਿੱਚ ਕੰਮ ਕਰਨ ਵਾਲੇ ਸਮੂਹ ਵਰਕਰ ਹਾਜ਼ਰ ਸਨ। ਨੌਜਵਾਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨਾਲ ਜਿਹੜਾ ਘਾਟਾ ਉਨ੍ਹਾਂ ਦੇ ਪਰਿਵਾਰ ਨੂੰ ਪਿਆ ਹੈ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ, ਕਿਉਂਕਿ ਸਿੱਧੂ ਮਾਪਿਆਂ ਦਾ ਇਕਲੌਤਾ ਸਹਾਰਾ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button