Breaking NewsD5 specialInternationalNewsTop News

ਅਮਰੀਕਾ ‘ਚ ਖੁਲ੍ਹੇਆਮ ਗੋਲੀਬਾਰੀ : ਪਾਰਕ ‘ਚ ਬੈਠੇ ਲੋਕਾਂ ‘ਤੇ ਅੰਨ੍ਹੇਵਾਹ ਫਾਈਰਿੰਗ, ਇੱਕ ਦੀ ਮੌਤ, 6 ਜਖ਼ਮੀ

ਵਾਸ਼ਿੰਗਟਨ : ਅਮਰੀਕਾ ਦੇ ਟੈਕਸਾਸ ਦੇ ਬ੍ਰਾਇਨ ਸ਼ਹਿਰ ਦੇ ਇੱਕ ਪਾਰਕ ‘ਚ ਸਿਰਫਿਰੇ ਨੇ ਖੁਲ੍ਹੇਆਮ ਗੋਲੀਬਾਰੀ ਕਰ ਦਿੱਤੀ। ਪਾਰਕ ‘ਚ ਬੈਠੇ ਇੱਕ ਸ਼ਖਸ ਦੀ ਇਸ ‘ਚ ਮੌਤ ਹੋ ਗਈ, ਜਦੋਂ ਕਿ 6 ਹੋਰ ਜਖ਼ਮੀ ਹੋ ਗਏ। ਇਹ ਗੋਲੀਬਾਰੀ ਉਸ ਸਮੇਂ ਹੋਈ ਜਦੋਂ ਪਾਰਕ ‘ਚ ਵੱਡੀ ਗਿਣਤੀ ‘ਚ ਲੋਕ ਘੁੰਮਣ ਪੁੱਜੇ ਸਨ। ਪੁਲਿਸ ਨੇ ਮਾਮਲੇ ‘ਚ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਘਟਨਾ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।

ਲਓ ਢੀਂਡਸਾ ਹੋਵੇਗਾ ਝਾੜੂ ‘ਚ ਸ਼ਾਮਲ!ਦਿੱਲੀਓ ਕੇਜਰੀਵਾਲ ਦਾ ਆਇਆ ਫਰਮਾਨ!

ਪੁਲਿਸ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਬ੍ਰਾਇਨ ਸ਼ਹਿਰ ਦੇ ਇੰਡਸਟ੍ਰੀਅਲ ਪਾਰਕ ‘ਚ ਹੋਈ ਹੈ। ਸਥਾਨਕ ਸਮੇਂ ਅਨੁਸਾਰ ਘਟਨਾ ਵੀਰਵਾਰ ਦੁਪਹਿਰ 2 : 30 ਵਜੇ ਦੀ ਹੈ। ਚਸ਼ਮਦੀਦਾਂ ਮੁਤਾਬਕ ਹਮਲਾ ਕਰਨ ਵਾਲਾ ਕੈਂਟ ਮੂਰ ਕੈਬੀਨੇਟਸ ਦਾ ਕਰਮਚਾਰੀ ਹੈ। ਪੁਲਿਸ ਨੇ ਸਾਰੇ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button