
ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਪੰਜਾਬ ਦੀ ਮੌਜੂਦਾ ਸਰਕਾਰ ਉਤੇ ਨਿਸ਼ਾਨੇ ਸਾਧਦੇ ਰਹਿੰਦੇ ਹਨ। ਉਹ ਹਰ ਦਿਨ ਸਰਕਾਰ ਦੀ ਕਿਸੇ ਨਾ ਕਿਸੇ ਗਲਤੀਆਂ ਨੂੰ ਲੈ ਕੇ ਰਕਾਰ ਨੂੰ ਭੰਡਦੇ ਰਹਿੰਦੇ ਹਨ। ਹੁਣ ਸੁਖਪਾਲ ਖਹਿਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਉਤੇ ਫਜ਼ੂਲ ਖਰਚੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ RTI ਤਹਿਤ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਦੋਸ਼ ਲਾਇਆ ਹੈ ਕਿ ਆਪ ਸਰਕਾਰ ਦੇ ਮੁੱਖ ਮੰਤਰੀ ਤੇ ਮੰਤਰੀ ਇਕੱਲੇ ਚੰਡੀਗੜ੍ਹ ਸ਼ਹਿਰ ਵਿੱਚ ਇੱਕ ਮਹੀਨੇ ਦੌਰਾਨ ਲਗਭਗ 30 ਲੱਖ ਰੁਪਏ ਦੇ ਚਾਹ ਪਕੋੜੇ ਛੱਕ ਗਏ।
ਵਾਹ ਅੋ ਵਾਹ ਆਮ ਆਦਮੀਉ ਤੁਸੀ ਤਾਂ ਖਾਸੋ ਖਾਸ ਅਖਵਾਉਣ ਵਾਲੇ ਬਾਦਲਾਂ ਤੇ ਕੈਪਟਨ ਦਾ ਵੀ ਰਿਕਾਰਡ ਤੋੜਿਆ ! RTI ਅਨੁਸਾਰ @BhagwantMann CM ਸਮੇਤ ਸਰਕਾਰ ਦੇ ਮੰਤਰੀਆਂ ਨੇ ਇਕੱਲੇ ਚੰਡੀਗੜ ਸ਼ਹਿਰ ਵਿੱਚ ਇੱਕ ਮਹੀਨੇ ਦੋਰਾਨ ਲਗਭਗ 30 ਲੱਖ ਰੁਪਏ ਦੇ ਚਾਹ ਪਕੋੜੇ ਖਾਧੇ ! @Rajandeep_1999 RTI ਰਾਹੀ ਪ੍ਰਾਪਤ ਹੋਏ 1 July 2022 – 31 July 2022… pic.twitter.com/IQ8QrUzlsC
— Sukhpal Singh Khaira (@SukhpalKhaira) June 16, 2023
ਸੁਖਪਾਲ ਖਹਿਰਾ ਨੇ ਇਸ ਦੀ ਜਾਣਕਾਰੀ ਖੁਦ ਟਵੀਟ ਕਰਦਿਆਂ ਦਿੱਤੀ। ਉਨ੍ਹਾਂ ਲਿਖਿਆ ਕਿ ਵਾਹ ਅੋ ਵਾਹ ਆਮ ਆਦਮੀਉ ਤੁਸੀ ਤਾਂ ਖਾਸੋ ਖਾਸ ਅਖਵਾਉਣ ਵਾਲੇ ਬਾਦਲਾਂ ਤੇ ਕੈਪਟਨ ਦਾ ਵੀ ਰਿਕਾਰਡ ਤੋੜਿਆ ! RTI ਅਨੁਸਾਰ CM ਭਗਵੰਤ ਮਾਨ ਸਮੇਤ ਸਰਕਾਰ ਦੇ ਮੰਤਰੀਆਂ ਨੇ ਇਕੱਲੇ ਚੰਡੀਗੜ੍ਹ ਸ਼ਹਿਰ ਵਿੱਚ ਇੱਕ ਮਹੀਨੇ ਦੋਰਾਨ ਲਗਭਗ 30 ਲੱਖ ਰੁਪਏ ਦੇ ਚਾਹ ਪਕੋੜੇ ਖਾਧੇ ! @Rajandeep_1999 RTI ਰਾਹੀ ਪ੍ਰਾਪਤ ਹੋਏ 1 July 2022 – 31 July 2022 ਦੇ ਮਹੀਨੇ ਦੇ ਕੁਝ ਬਿੱਲ ਪੇਸ਼ ਕਰ ਰਿਹਾ ਹਾਂ ਕਿਉਂਕਿ ਇਹਨਾਂ ਬਿੱਲਾਂ ਦੀ ਗਿਣਤੀ 180 ਹੈ। ਕੀ ਤੁਸੀ ਇਸ ਬਦਲਾਉ ਦੀ ਗੱਲ ਕਰਦੇ ਸੀ?
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.